Close
Menu

ਲੋਕਾਂ ਦੇ ਪੈਸੇ ਐਜੂਕੇਸ਼ਨ ਬੋਰਡ ਅਧਿਕਾਰੀਆਂ ਨੇ ਲੰਚ ਅਤੇ ਡਰਿੰਕਸ ਉਡਾਏ

-- 24 September,2015

ਕੈਲਗਰੀ, ਕੈਲਗਰੀ ਐਜੂਕੇਸ਼ਨ ਵਿਭਾਗ ਦੇ ਅਧਿਕਾਰੀ ਕਰਦਾਤਾਵਾਂ ਦੇ ਪੈਸੇ ‘ਤੇ ਐਸ਼ ਕਰਦੇ ਹਨ। ਸ਼ਹਿਰ ਦੇ ਪਬਲਿਕ ਸਕੂਲ ਬੋਰਡ ਦੇ 10 ਅਧਿਕਾਰੀਆਂ ਨੇ ਪਿੱਛਲੇ ਦੋ ਮਹੀਨਿਆਂ ਵਿਚ ਆਪਣੇ ਅਤੇ ਆਪਣੇ ਸਹਿ-ਅਧਿਕਾਰੀਆਂ ਦੇ ਸਕੂਲ ਦੀਆਂ ਮੀਟਿੰਗਾਂ ਵਿਚ ਭੋਜਨ ‘ਤੇ ਔਸਤਨ 645 ਡਾਲਰ ਖਰਚ ਕੀਤੇ ਹਨ। ਖੇਤਰੀ ਸਰਕਾਰ ਦੀ ਚਿਤਾਵਨੀ ਤੋਂ ਬਾਅਦ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੇ ਚੀਫ ਸੁਪਰਡੈਂਟ ਡੇਵਿਡ ਸਟੀਵਸਨ ਨੇ ਮੈਨੇਜਰ ਨੂੰ ਇਕ ਰਿਮਾਈਂਡਰ ਭੇਜ ਕੇ ਯਾਦ ਦਿਵਾਇਆ ਕਿ ਅਧਿਕਾਰੀਆਂ ਦੇ ਭੋਜਨ ਤੇ ਹੋਣ ਵਾਲੇ ਖਰਚੇ ਵੱਲ ਧਿਆਨ ਦਿੱਤਾ ਜਾਵੇ ਅਤੇ ਭੋਜਨ ‘ਤੇ ਉਸ ਸਮੇਂ ਹੀ ਸਰਕਾਰੀ ਖਰਚਾ ਕੀਤਾ ਜਾਵੇ ਜਦੋਂ ਮੀਟਿੰਗਾਂ ਲੰਚ ਦੇ ਸਮੇਂ ਤੱਕ ਲੰਬੀਆਂ ਹੋਣ ਪਰ ਸਟੀਵਸਨ ਦੇ ਡਿਪਟੀ ਅਤੇ ਡਾਇਰੈਕਟਰਸ ਨੇ ਹੀ ਮਈ ਤੇ ਜੂਨ ਦੇ ਦੋ ਮਹੀਨਿਆਂ ਵਿਚ 6446,91 ਡਾਲਰ ਭੋਜਨ ਅਤੇ ਡਰਿੰਕਸ ‘ਤੇ ਖਰਚ ਕੀਤੇ ਹਨ।

ਆਪਣੇ ਸਲਾਨਾ ਖਰਚਿਆਂ ਨੂੰ ਸੰਤੁਲਨ ਕਰਨ ਲਈ ਬੋਰਡ ਪਹਿਲਾਂ ਹੀ ਬੱਚਿਆਂ ਦੇ ਮਾਪਿਆਂ ਨੂੰ ਜ਼ਿਆਦਾ ਫੀਸ ਦੇਣ ਲਈ ਮਜ਼ਬੂਰ ਕੀਤਾ ਗਿਆ ਹੈ।

Facebook Comment
Project by : XtremeStudioz