Close
Menu

ਲੋਕਾਂ ਦੇ ਮਨਾਂ ਦੀ ਸ਼ੁੱਧਤਾ ਲਈ ਸੰਸਕ੍ਰਿਤ ਦਾ ਪਸਾਰ ਹੋਵੇ-ਸੁਸ਼ਮਾ

-- 29 June,2015
  • ਸੰਸਕ੍ਰਿਤ ਲਈ ਸੰਯੁਕਤ ਸਕੱਤਰ ਦਾ ਅਹੁਦਾ ਬਣਾਇਆ

ਬੈਂਕਾਕ, 29 ਜੂਨ -ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਹੈ ਕਿ ਸੰਸਕ੍ਰਿਤ ਦਾ ਪਸਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਮਨ ਸ਼ੁੱਧ ਹੋ ਸਕਣ | ਉਨ੍ਹਾਂ ਨੇ ਇਹ ਸੁਝਾਅ ਇਥੇ ਸ਼ੁਰੂ ਹੋਈ 5 ਦਿਨਾ ਸੰਸਕ੍ਰਿਤ ਕਾਨਫਰੰਸ ਦੇੇ ਉਦਘਾਟਨੀ ਭਾਸ਼ਣ ਦੌਰਾਨ ਦਿੱਤਾ | 600 ਤੋਂ ਵਧ ਸੰਸਕ੍ਰਿਤ ਵਿਦਵਾਨਾਂ ਨੂੰ ਸੰਸਕ੍ਰਿਤ ਵਿਚ ਸੰਬੋਧਨ ਕਰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੰਸਕ੍ਰਿਤ ਇਕ ਆਧੁਨਿਕ ਤੇ ਸਾਂਝੀ ਭਾਸ਼ਾ ਹੈ | ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀਮਤੀ ਸਵਰਾਜ ਨੇ ਐਲਾਨ ਕੀਤਾ ਕਿ ਵਿਦੇਸ਼ ਮੰਤਰਾਲੇ ਵਿਚ ਸੰਸਕ੍ਰਿਤ ਲਈ ਸੰਯੁਕਤ ਸਕੱਤਰ ਦਾ ਅਹੁੱਦਾ ਕਾਇਮ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕੇ ਮੌਜੂਦਾ ਸਮੇਂ ਵਿਚ ਵਿਗਿਆਨੀਆਂ ਦਾ ਵਿਚਾਰ ਹੈ ਕਿ ਭਾਸ਼ਾ ਦੀ ਪਛਾਣ, ਅਨੁਵਾਦ, ਸਾਇਬਰ ਸੁਰਖਿਆ ਤੇ ਮਸ਼ੀਨੀ ਮਨੁੱਖੀ ਸੂਝ ਦੇ ਹੋਰ ਖੇਤਰਾਂ ਵਿਚ ਸਾਫਟ ਵੇਅਰ ਵਿਕਸਤ ਕਰਨ ‘ਚ ਸੰਸਕ੍ਰਿਤ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ | ਉਨ੍ਹਾਂ ਕਿਹਾ ਕਿ ਸੰਸਕਿ੍ਤ ਦਾ ਗਿਆਨ ਕੌਮਾਂਤਰੀ ਵਾਤਾਵਰਨ ਤਬਦੀਲੀ, ਗਰੀਬੀ ਤੇ ਅੱਤਵਾਦ ਆਦਿ ਵਰਗੀਆਂ ਸਮੱਸਿਆਵਾਂ ਦਾ ਹੱਲ ਲੱਭਣ ‘ਚ ਲਾਭਕਾਰੀ ਸਾਬਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸੰਸਕ੍ਰਿਤ ਦੀ ਖੋਜ ਦੇ ਖੇਤਰ ਵਿਚ ਨਵੀਂ ਦਿਸ਼ਾ ਤੇ ਦਿ੍ਸ਼ਟੀਕੋਣ ਦੀ ਲੋੜ ਹੈ | ਇਕ ਸੰਸਕ੍ਰਿਤ ਦੇ ਸਲੋਕ ਦਾ ਹਵਾਲਾ ਦਿੰਦਿਆਂ ਸ੍ਰੀਮਤੀ ਸਵਰਾਜ ਨੇ ਕਿਹਾ ਕਿ ਤੰਗਦਿਲ ਲੋਕ ਕੁਝ ਲੋਕਾਂ ਨੂੰ ਆਪਣਾ ਤੇ ਕੁਝ ਨੂੰ ਬੇਗਾਨਾ ਸਮਝਦੇ ਹਨ ਪਰੰਤੂ ਖੁਲ੍ਹਦਿਲੇ ਲੋਕ ਸਮੁੱਚੇ ਵਿਸ਼ਵ ਨੂੰ ਆਪਣਾ ਸਮਝਦੇ ਹਨ | ਇਸ ਕਾਨਫਰੰਸ ਵਿਚ ਸੰਸਕ੍ਰਿਤ ਦੇ 250 ਭਾਰਤੀ ਵਿਦਵਾਨ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚੋਂ 30 ਦਾ ਸਬੰਧ ਆਰ. ਐਸ. ਐਸ. ਦੇ ਵਿੰਗ ਸੰਸਕ੍ਰਿਤ ਭਾਰਤੀ ਨਾਲ ਹੈ | ਸਮਾਪਤੀ ਸਮਰੋਹ 2 ਜੁਲਾਈ ਨੂੰ ਹੋਵੇਗਾ ਜਿਸ ਵਿਚ ਮਨੁੱਖੀ ਸਾਧਨਾਂ ਦੇ ਵਿਕਾਸ ਬਾਰੇ ਮੰਤਰੀ ਸਮਿ੍ਤੀ ਇਰਾਨੀ ਹਿੱਸਾ ਲਵੇਗੀ |

Facebook Comment
Project by : XtremeStudioz