Close
Menu

ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਵਿਰੋਧੀ: ਮੋਦੀ

-- 12 April,2019

ਭਾਗਲਪੁਰ (ਬਿਹਾਰ), 12 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਚੋਣ ਰੈਲੀ ਦੌਰਾਨ ਵਿਰੋਧੀ ਧਿਰਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਮਹਾਮਿਲਾਵਟੀ ਗੈਂਗ’ ਖ਼ੁਦ ਡਰਿਆ ਹੋਇਆ ਹੈ ਤੇ ਲੋਕਾਂ ਨੂੰ ਡਰਾਉਣ ਵਿਚ ਲੱਗਾ ਹੋਇਆ ਹੈ।
ਭਾਗਲਪੁਰ ਵਿਚ ਐਨਡੀਏ ਉਮੀਦਵਾਰ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਪਾਕਿਸਤਾਨ ਦਾ ਰਾਗ ਅਲਾਪ ਰਹੇ ਹਨ, ਪਾਕਿਸਤਾਨ ਤੋਂ ਪੈਸੇ ਲੈਂਦੇ ਹਨ, ਉਨ੍ਹਾਂ ’ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ? ਦਰਅਸਲ ਇਹ ਲੋਕ ਖ਼ੁਦ ਬੇਭਰੋਸਗੀ ਵਿਚ ਘਿਰੇ ਹੋਏ ਹਨ ਤੇ ਦੇਸ਼ ਨੂੰ ਵੀ ਡਰਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਿਲਾਵਟੀ ਆਗੂ ਡਰ ਫੈਲਾ ਰਹੇ ਹਨ ਕਿ ਜੇ ਇਸ ਵਾਰ ਮੋਦੀ ਆ ਗਿਆ ਤਾਂ ਦੇਸ਼ ਵਿਚੋਂ ਚੋਣਾਂ ਹੀ ਖ਼ਤਮ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ ਕਹਿ ਕੇ ਵੀ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਜੇ ਮੋਦੀ ਆ ਗਿਆ ਤਾਂ ਸੰਵਿਧਾਨਕ ਸੰਸਥਾਵਾਂ ਖ਼ਤਮ ਹੋ ਜਾਣਗੀਆਂ। ਇਸ ਮੌਕੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਵੀ ਮੌਜੂਦ ਸਨ।

Facebook Comment
Project by : XtremeStudioz