Close
Menu

ਲੋਕ ਅਦਾਲਤਾਂ ਵਿਚ 164 ਕੇਸ ਪੇਸ਼, 104 ਕੇਸਾਂ ਦਾ ਨਿਪਟਾਰਾ, 2.15 ਕਰੋੜ ਦੇ ਰਿਵਾਰਡ ਪਾਸ

-- 01 September,2013

31-MKT-05

ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਮਾਣਯੋਗ ਸ੍ਰੀ ਕਰਨੈਲ ਸਿੰਘ ਆਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ‑ਕਮ‑ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਜਲਦੀ ਅਤੇ ਸਸਤਾ ਇਨਸਾਫ ਦੇਣ ਲਈ ਸ੍ਰੀ ਮੁਕਤਸਰ ਸਾਹਿਬ , ਮਲੋਟ ਅਤੇ ਗਿੱਦੜਾਹਾ ਵਿਖੇ ਅੱਜ ਮਹੀਨਾਵਾਰ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ।

ਅੱਜ ਦੀਆਂ ਲੋਕ ਅਦਾਲਤ ਦੌਰਾਨ ਜ਼ਿਲ੍ਹੇ ਵਿੱਚ 9  ਬੈਂਚਾਂ ਦਾ ਗਠਨ ਕੀਤਾ ਗਿਆ, ਜਿਹਨਾਂ ਵਿਚੋਂ 4  ਬੈਂਚ ਸ੍ਰੀ ਮੁਕਤਸਰ ਸਾਹਿਬ , 3  ਬੈਂਚ  ਮਲੋਟ ਅਤੇ 2 ਬੈਂਚ ਗਿੱਦੜਬਾਹਾ ਵਿਖੇ ਸਥਾਪਿਤ ਕੀਤੇ ਗਏ।  ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਲੋਕ ਅਦਾਲਤਾਂ ਦਾ ਨੀਰਿਖਣ ਸ੍ਰੀ ਕਰਨੈਲ ਸਿੰਘ ਆਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ,  ਸ੍ਰੀ ਆਰ.ਕੇ. ਸ਼ਰਮਾ ਸੀ.ਜੇ.ਐਮ, ਸ੍ਰੀ ਜਸਵਿੰਦਰ ਸਿੰਘ ਸਿਵਿਲ ਜੱਜ ਸੀਨੀਅਰ ਡਵੀਜ਼ਨ ਅਤੇ ਮੈਡਮ ਰਾਣਾ ਕੰਵਲਦੀਪ ਕੌਰ ਐਡੀਸ਼ਨਲ ਸਿਵਿਲ ਜੱਜ (ਜੇ.ਐਮ.ਆਈ.ਸੀ) ਨੇ ਲੋਕ ਅਦਾਲਤਾਂ ਦੀ ਪ੍ਰਧਾਨਗੀ ਕੀਤੀ।  ਜਦਕਿ ਮਲੋਟ ਵਿਖੇ ਸ੍ਰੀ ਕਪਿਲ ਅਗਰਵਾਲ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ, ਸ੍ਰੀ ਹੇਮ ਹਿੰਮਤ ਮਾਹੀ ਸਿਵਲ ਜੱਜ ਜੁਨੀਅਰ ਡਵੀਜ਼ਨ,  ਸ੍ਰੀ ਬਲਕਾਰ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ  ਅਤੇ ਗਿੱਦੜਬਾਹਾ ਵਿਖੇ ਸ੍ਰੀ ਮਨਦੀਪ ਮਿੱਤਲ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਸ੍ਰੀ ਸੁਧੀਰ ਕੁਮਾਰ ਸਿਵਿਲ ਜੱਜ ਜੂਨੀਅਰ ਡਵੀਜ਼ਨ ਨੇ ਇਹਨਾਂ ਲੋਕ ਅਦਾਲਤਾਂ ਦੀ ਪ੍ਰਧਾਨਗੀ  ਕੀਤੀ।

ਅੱਜ ਦੀਆਂ  ਲੋਕ ਅਦਾਲਤਾਂ ਦੌਰਾਨ  164 ਕੇਸ  ਸੁਣਵਾਈ ਲਈ ਆਏ, ਜਿਹਨਾਂ ਵਿਚੋਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ 104 ਕੇਸਾਂ ਦਾ ਨਿਪਟਾਰਾ  ਮੌਕੇ ਤੇ ਕੀਤਾ ਗਿਆ ਅਤੇ 2 ਕਰੋੜ 15 ਲੱਖ 69 ਹਜਾਰ 197 ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।

ਸ੍ਰੀ ਕਰਨੈਲ ਸਿੰਘ ਆਹੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਮੁਕਤਸਰ ਸਾਹਿਬ  ਨੇ ਇਸ ਮੌਕੇ ਦੱਸਿਆ ਕਿ  ਲੋਕ ਅਦਾਲਤਾਂ ਰਾਹੀਂ ਤੁਰੰਤ ਨਿਆਂ ਸਬੰਧਿਤ ਧਿਰਾਂ ਨੂੰ ਮਿਲ ਜਾਂਦਾ ਹੈ ਅਤੇ ਲੋਕ ਅਦਾਲਤਾਂ ਰਾਹੀਂ ਕੀਤੇ ਗਏ ਫੈਸਲੇ ਦੀ ਕਿਸੇ ਵੀ ਅਦਾਲਤ ਵਿੱਚ ਅਪੀਲ ਦਾਖਲ ਨਹੀਂ ਕੀਤੀ ਜਾ ਸਕਦੀ। ਉਹਨਾਂ ਅੱਗੇ ਦੱਸਿਆਂ ਕਿ ਲੋਕ ਅਦਾਲਤਾਂ ਦਾ ਮੁੱਖ ਮਨੋਰਥ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਰਾਜੀਨਾਮਾ ਕਰਵਾਉਣਾ ਹੁੰਦਾ ਹੈ ਤਾਂ ਜੋ ਸਬੰਧਿਤ ਲੋਕਾਂ ਦਾ ਧਨ ਅਤੇ ਸਮੇਂ ਦੀ ਬੱਚਤ ਦੇ ਨਾਲ-ਨਾਲ ਅਦਾਲਤ ਦੇ ਭਾਰ ਨੂੰ ਘਟਾਇਆ ਜਾ ਸਕੇ।

Facebook Comment
Project by : XtremeStudioz