Close
Menu

ਲੋਕ ਮੁੱਦਿਆਂ ਤੋਂ ਦੂਰ ਕਾਂਗਰਸ ‘ਚ ਚਲੀ ਤਿੰਨ ਕਪਤਾਨਾਂ ਦੀ ਅੰਦਰੂਨੀ ਲੜਾਈ – ਭਗਵੰਤ ਮਾਨ

-- 03 December,2018

ਕਿਹਾ, ਪੱਥਰਾਂ ‘ਤੇ ਨਾਮ ਲਿਖ ਕੇ ਖੋਈ ਜ਼ਮੀਨ ਨਹੀਂ ਲੱਭ ਸਕਦੇ ਬਾਦਲ

ਚੰਡੀਗੜ, 3 ਦਸੰਬਰ 2018
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਦੇ ਮੁੱਦਿਆਂ ਅਤੇ ਹੱਕੀ ਮੰਗਾਂ ਤੋਂ ਮੂੰਹ ਮੋੜ ਕੇ ਗੈਰ ਜ਼ਰੂਰੀ ਗੱਲਾਂ ਨੂੰ ਜਾਣਬੁੱਝ ਕੇ ਹਵਾ ਦੇ ਰਹੀ ਹੈ ਤਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਕਾਂਗਰਸ ਦੇ ਤਿੰਨ ਕਪਤਾਨਾਂ ਦੇ ਵੱਕਾਰ ਦੀ ਅੰਦਰੂਨੀ ਲੜਾਈ ਹੈ, ਇਨਾਂ ‘ਚੋਂ ਇੱਕ ਿਕਟ ਦਾ ਕਪਤਾਨ ਹੈ, ਇੱਕ ਫ਼ੌਜ ਦਾ ਕਪਤਾਨ ਹੈ ਅਤੇ ਇੱਕ ਪਾਰਟੀ ਦਾ ਕਪਤਾਨ ਹੈ। ਕੌਣ ਕਿਸ ਨੂੰ ਵੱਡਾ ਕਪਤਾਨ ਮੰਨਦਾ ਹੈ ਪੰਜਾਬ ਦੀ ਜਨਤਾ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ, ਪੰਜਾਬ ਦੇ ਲੋਕ ਤਾਂ ਉਸ ‘ਕਪਤਾਨ’ ਨੂੰ ਲੱਭ ਰਹੇ ਹਨ, ਜਿਸ ਨੂੰ ਪ੍ਰਸ਼ਾਂਤ ਕਿਸ਼ੋਰ ਨੇ ‘ਮਸੀਹਾ’ ਬਣਾ ਕੇ ਪੇਸ਼ ਕੀਤਾ ਸੀ, ਪਰੰਤੂ ਇਹ ‘ਕਪਤਾਨ’ ਪੌਣੇ ਦੋ ਸਾਲਾਂ ‘ਚ ਪੂਰੀ ਤਰਾਂ ਫ਼ੇਲ ਅਤੇ ਫਲਾਪ ਹੋ ਚੁੱਕਿਆ ਹੈ। ਲੋਕ ਇਸ ਕਪਤਾਨ (ਕੈਪਟਨ ਅਮਰਿੰਦਰ ਸਿੰਘ) ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਬਿਹਤਰ ਹੁੰਦਾ ਜੇਕਰ ਕਾਂਗਰਸੀ ਮੰਤਰੀ ਰਿਪੋਰਟ ਕਾਰਡ ਦੇ ਆਧਾਰ ‘ਤੇ ਇੱਕ ਦੂਜੇ ਦਾ ਅਸਤੀਫ਼ਾ ਮੰਗਦੇ।
ਬਾਦਲਾਂ ‘ਤੇ ਹਮਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਆਪਣੀ ਖੋਈ ਹੋਈ ਸਿਆਸੀ ਜ਼ਮੀਨ ਪੱਥਰਾਂ ‘ਤੇ ਨਾਮ ਲਿਖ-ਲਿਖ ਕੇ ਤਲਾਸ਼ਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਅਕਾਲੀਆਂ ਦੀ ਤੱਕੜੀ ਖਿੱਲਰ ਚੁੱਕੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਿਹਤਰ ਹੁੰਦਾ ਕਰਤਾਰਪੁਰ ਲਾਂਘੇ ਵਾਲੇ ਨੀਂਹ ਪੱਥਰ ‘ਤੇ ਸਿਆਸੀ ਆਗੂ ਆਪਣੇ ਨਾਂ ਲਿਖਾਉਣ ਦੀ ਥਾਂ ‘ਗੁਰੂ ਨਾਨਕ ਅੰਤਰਰਾਸ਼ਟਰੀ ਸ਼ਾਂਤੀ ਲਾਂਘਾ’ ਲਿਖ ਕੇ ਵਡੱਪਣ ਦਿਖਾਉਂਦੇ।
ਮਾਨ ਨੇ ਕਿਹਾ ਕਿ ਉਹ ਅਤੇ ਉਨਾਂ ਦੀ ਪਾਰਟੀ ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਸਭ ਤੋਂ ਵੱਧ ਸਮੁੱਚੀ ਨਾਨਕ ਨਾਮ-ਲੇਵਾ ਸੰਗਤ ਸਿਰ ਸਿਹਰਾ ਬੰਨਦੇ ਹਨ, ਪਰੰਤੂ ਪੂਰੀ ਮਨੁੱਖਤਾ ਦੇ ਸਰਬੱਤ ਦੇ ਭਲੇ ਦੇ ਮੁੱਦਈ ਸ੍ਰੀ ਗੁਰੂ ਨਾਨਕ ਦੇਵ ਨਾਲ ਸੰਬੰਧਿਤ ਇਸ ਪਵਿੱਤਰ ਕਾਜ ‘ਤੇ ਸਿਆਸਤ ਨਹੀਂ ਸੀ ਹੋਣੀ ਚਾਹੀਦੀ।

Facebook Comment
Project by : XtremeStudioz