Close
Menu

ਲੋਕ ਸਭਾ ਚੋਣਾਂ ‘ਚ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਪੰਜਾਬ ਕਾਂਗਰਸ ਦੇ ਆਗੂ : ਰਾਹੁਲ ਗਾਂਧੀ

-- 18 January,2014

1375187_517151458375153_1790590177_nਚੰਡੀਗੜ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਵੀਂ ਦਿੱਲੀ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸੰਸਦ ਮੈਂਬਰਾਂ, ਵਿਧਾਨਕਾਰਾਂ ਤੇ ਜ਼ਿਲ•ਾ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ•ਾਂ ਨੂੰ ਅਗਾਮੀ ਲੋਕ ਸਭਾ ਦੌਰਾਨ ਪਾਰਟੀ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ।

ਰਾਹੁਲ ਨੇ ਅਗਾਮੀ ਚੋਣਾਂ ਨੂੰ ਲੈ ਕੇ ਸੂਬਾ ਇਕਾਈ ਨੂੰ ਕੌਮੀ ਮੁੱਦਿਆਂ ਬਾਰੇ ਜਾਣੂ ਕਰਵਾਇਆ ਤੇ ਪੰਜਾਬ ਦੇ ਮੁੱਦਿਆਂ ਬਾਰੇ ਜਾਣਕਾਰੀ ਲਈ। ਉਨ•ਾਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅਕਾਲੀ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਤੇ ਯੂ.ਪੀ.ਏ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਨੂੰ ਕਿਹਾ। ਪੰਜਾਬ ਦੇ ਆਗੂਆਂ ਨੂੰ ਬਾਜਵਾ ਦੇ ਨਾਲ ਖੜ•ਨਾ ਚਾਹੀਦਾ ਹੈ ਤੇ ਪਾਰਟੀ ਦੀ ਇਕਜੁੱਟਤਾ ਲਈ ਕੰਮ ਕਰਨਾ ਚਾਹੀਦਾ ਹੈ। ਉਨ•ਾਂ ਨੇ ਪ੍ਰਦੇਸ਼ ਕਾਂਗਰਸ ਵੱਲੋਂ ਡਰੱਗ ਸਕੈਂਡਲ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

ਬਾਜਵਾ ਨੇ ਰਾਹੁਲ ਨੂੰ ਪੰਜਾਬ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਕਾਂਰਗਸ ਪਾਰਟੀ ਹਰ ਫਰੰਟ ‘ਤੇ ਲੜ• ਰਹੀ ਹੈ। ਉਨ•ਾਂ ਨੇ ਡਰੱਗ ਰੈਕੇਟ ਤੇ ਅਕਾਲੀ ਭਾਜਪਾ ਸਰਕਾਰ ਦੇ ਤਿੰਨ ਮੰਤਰੀਆਂ ਦੀ ਇਸ ਸ਼ਮੂਲਿਅਤ ਬਾਰੇ ਵੀ ਜਾਣਕਾਰੀ ਦਿੱਤੀ।

ਬਾਜਵਾ ਨੇ ਪੰਜਾਬ ਦੇ ਬਾਰਡਰ ਜਿਲਿ•ਆਂ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਵੀ ਕੀਤੀ। ਉਨ•ਾਂ ਨੇ ਕਿਹਾ ਕਿ ਵਿਕਾਸ ਦੇ ਮਾਮਲੇ ‘ਚ ਪੰਜਾਬ ਦੇ ਬਾਰਡਰ ਖੇਤਰ ਬਹੁਤ ਪਿਛੜ ਚੁੱਕੇ ਹਨ ਤੇ ਇਨ•ਾਂ ਨੂੰ ਪਹਾੜੀ ਰਾਜਾਂ ਦੀ ਤਰਜ਼ ‘ਤੇ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਲੋੜ ਹੈ। ਸੂਬੇ ‘ਚ ਭਾਰੀ ਟੈਕਸਾਂ ਤੇ ਬਿਜਲੀ ਦੇ ਮੋਟੇ ਰੇਟਾਂ ਕਾਰਨ ਪੰਜਾਬ ਦੇ ਉਦਯੋਗ ਹੋਰਨਾਂ ਰਾਜਾਂ ਨੂੰ ਕੂਚ ਕਰ ਰਹੇ ਹਨ। ਅਜਿਹੇ ‘ਚ ਉਦਯੋਗਾਂ ਨੂੰ ਹੋਰਨਾਂ ਸੂਬਿਆਂ ‘ਚ ਜਾਣ ਤੋਂ ਰੋਕਣ ਵਾਸਤੇ ਇਕੋਮਾਤਰ ਤਰੀਕਾ ਉਦਯੋਗਾਂ ਬਾਰਡਰ ਖੇਤਰਾਂ ‘ਚ ਉਤਸਾਹਿਤ ਕਰਨਾ ਹੈ।

ਬਾਜਵਾ ਤੇ ਹੋਰਨਾਂ ਅਹੁਦੇਦਾਰਾਂ ਨੇ ਰਾਹੁਲ ਨੂੰ ਭਰੋਸਾ ਦਿੱਤਾ ਕਿ ਪ੍ਰਦੇਸ਼ ਕਾਂਗਰਸ ਲੋਕ ਸਭਾ ਚੋਣਾਂ ਲੜਨ ਲਈ ਪੂਰੀ ਤਰ•ਾਂ ਤਿਆਰ ਹੈ ਤੇ ਸਾਰੀਆਂ ਸੀਟਾਂ ‘ਤੇ ਜਿੱਤ ਦਰਜ ਕਰੇਗੀ। ਬਾਜਵਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੀ ਨਵੀਂ ਕਾਰਜਕਾਰਨੀ ਦੇ ਮੈਂਬਰ ਸਾਰੇ ਮੁੱਦਿਆਂ ‘ਤੇ ਇਕਜੁੱਟ ਹਨ। ਬਾਜਵਾ ਨੇ ਰਾਹੁਲ ਨੂੰ ਦੱਸਿਆ ਕਿ ਪੰਜਾਬ ‘ਚ ਸਰਕਾਰ ਵਿਰੋਧੀ ਲਹਿਰ ਜ਼ੋਰਾਂ ‘ਤੇ ਹੈ ਅਤੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਪੰਜਾਬ ‘ਚ ਦੇਸ਼ ਨਾਲੋਂ ਸਭ ਤੋਂ ਜ਼ਿਆਦਾ ਟੈਕਸ ਵਸੂਲੇ ਜਾ ਰਹੇ ਹਨ, ਜਦਕਿ ਕਾਨੂੰਨ ਤੇ ਵਿਵਸਥਾ ਦੀ ਹਾਲਤ ਸੱਭ ਤੋਂ ਮਾੜੀ ਹੈ। ਕੇਂਦਰ ਵੱਲੋਂ ਭੇਜੇ ਜਾ ਰਹੇ ਵਿਕਾਸ ਫੰਡਾਂ ‘ਚ ਕੈਬਿਨੇਟ ਮੰਤਰੀਆਂ ਨੇ ਘੁਟਾਲਾ ਕੀਤਾ ਹੈ। ਸਰਕਾਰ ਦਾ ਭ੍ਰਿਸ਼ਟਾਚਾਰ, ਰੇਤ ਤੇ ਨਸ਼ਾ ਮਾਫੀਆ ਦੀ ਤਾਨਾਸ਼ਾਹੀ ਦੇਸ਼ ਦੇ ਵਿਕਾਸ ‘ਚ ਪ੍ਰਮੁੱਖ ਰੁਕਾਵਟ ਬਣ ਚੁੱਕੀ ਹੈ।

ਬਾਜਵਾ ਨੇ ਕਿਹਾ ਕਿ ਨਸ਼ਾਖੋਰੀ ਤੇ ਹੋਰਨਾਂ ਮੁੱਦਿਆਂ ਖਿਲਾਫ ਪ੍ਰਦੇਸ਼ ਕਾਂਗਰਸ ਦੇ ਵਿਰੋਧ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ। 16 ਜਨਵਰੀ ਨੂੰ ਸੂਬੇ ਭਰ ਤੋਂ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਾਂ ਨੇ ਚੱਕਾ ਜਾਮ• ‘ਚ ਹਿੱਸਾ ਲਿਆ ਅਤੇ ਉਹ (ਬਾਜਵਾ) 19 ਜਨਵਰੀ, 2014 ਤੋਂ ਲੜੀਵਾਰ ਭੁੱਖ ਹੜ•ਤਾਲ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ‘ਚ ਪਾਰਟੀ ਦੇ ਵਿਧਾਨਕਾਰ, ਅਹੁਦੇਦਾਰ ਤੇ ਜ਼ਿਲ•ਾ ਪ੍ਰਧਾਨ ਵੀ ਹਿੱਸਾ ਲੈਣਗੇ।

ਬਾਜਵਾ ਨੇ ਕਿਹਾ ਕਿ ਰਾਹੁਲ ਨੇ ਉਨ•ਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਤੇ ਨਸ਼ਾ ਤਸਕਰੀ ਖਿਲਾਫ ਆਪਣਾ ਵਿਰੋਧ ਜਾਰੀ ਰੱਖਣ ਨੂੰ ਕਿਹਾ। ਉਨ•ਾਂ ਨੇ ਕਿਹਾ ਕਿ ਲੜੀਵਾਰ ਭੁੱਖ ਹੜ•ਤਾਲ ਤੋਂ ਬਾਅਦ ਪ੍ਰਦੇਸ਼ ਕਾਂਗਰਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦਾ ਆਦੇਸ਼ ਦੇਣ ਲਈ ਦਬਾਅ ਪਾਉਣ ਲਈ ਵਿਰੋਧ ਨੂੰ ਤੇਜ਼ ਕਰੇਗੀ। ਉਹ ਮੁੱਖ ਮੰਤਰੀ ਨੂੰ ਇਸ ਬਾਰੇ ਪੱਤਰ ਵੀ ਲਿੱਖ ਚੁੱਕੇ ਹਨ, ਪਰ ਉਨ•ਾਂ ਨੇ ਕੋਈ ਕਾਰਵਾਈ ਨਾ ਕੀਤੀ। ਅਜਿਹੇ ‘ਚ ਡਰੱਗ ਮਾਫੀਆ ਖਿਲਾਫ ਅੰਦੋਲਨ ਹੀ ਇਕੋਮਾਤਰ ਰਸਤਾ ਰਿਹਾ। ਪਾਰਟੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਅਪੀਲ ਵੀ ਦਾਇਰ ਕੀਤੀ ਹੈ।

Facebook Comment
Project by : XtremeStudioz