Close
Menu

ਲੋਕ ਸਭਾ ਚੋਣਾਂ ਦਾ ਚੌਥਾ ਗੇੜ: ਬੌਲੀਵੁੱਡ ਸਿਤਾਰਿਆਂ ਨੇ ਖੁੱਲ੍ਹ ਕੇ ਕੀਤਾ ਮਤਦਾਨ

-- 30 April,2019

ਮੁੰਬਈ, 30 ਅਪਰੈਲ
ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਅੱਜ ਮੁੰਬਈ ਵਿਚ ਹੋਏ ਮਤਦਾਨ ਮੌਕੇ ਬੌਲੀਵੁੱਡ ਅਦਾਕਾਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਬੌਲੀਵੁਡ ਅਦਾਕਾਰ ਆਮਿਰ ਖ਼ਾਨ ਤੇ ਉਸ ਦੀ ਪਤਨੀ ਤੇ ਫਿਲਮਸਾਜ਼ ਕਿਰਨ ਰਾਓ ਸੋਮਵਾਰ ਨੂੰ ਲੋਕ ਸਭਾ ਦੇ ਚੌਥੇ ਗੇੜ ਤਹਿਤ ਮੁੰਬਈ ਦੇ ਇਕ ਮਤਦਾਨ ਕੇਂਦਰ ’ਤੇ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਹੋਏ।
ਫਿਲਮੀ ਅਦਾਕਾਰ ਆਮਿਰ ਖਾਨ, ਪ੍ਰਿਯੰਕਾ ਚੋਪੜਾ ਅਤੇ ਰੇਖਾ ਨੇ ਸਵੇਰ ਵੇਲੇ ਆਪਣੀ ਵੋਟ ਪਾਈ। ਗਾਇਕਾ ਆਸ਼ਾ ਭੋਸਲੇ, ਅਦਾਕਾਰ ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਖਾਨ, ਰਿਤਿਕ ਰੌਸ਼ਨ, ਵਿਦਿਆ ਬਾਲਨ, ਇਮਰਾਨ ਹਾਸ਼ਮੀ, ਕੰਗਨਾ ਰਣੌਤ, ਵਰੁਣ ਧਵਨ, ਸੰਜੇ ਦੱਤ ਤੇ ਪਤਨੀ ਮਾਨਿਅਤਾ ਦੱਤ, ਲੇਖਕ ਤੇ ਗੀਤਾਕਾਰ ਜਾਵੇਦ ਅਖਤਰ, ਗੁਲਜ਼ਾਰ, ਫਿਲਮਸਾਜ਼ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਅਤੇ ਪ੍ਰੇਮ ਚੋਪੜਾ ਨੇ ਵੋਟ ਪਾਈ। ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਪਾਰੇਸ਼ ਰਾਵਲ ਨੇ ਵਿਲੇ-ਪਾਰਲੇ ਵਿਚ ਵੋਟ ਪਾਈ।
ਨੌਜਵਾਨ ਸਿਤਾਰਿਆਂ ਵਿਚੋਂ ਟਾਈਗਰ ਸ਼ਰਾਫ਼ ਅਤੇ ਤਾਰਾ ਸੁਤਾਰੀਆ ਨੇ ਆਪਣੀ ਫਿਲਮ ਦੇ ਪ੍ਰਚਾਰ ਲਈ ਅਹਿਮਦਾਬਾਦ ਦੀ ਉਡਾਣ ਲੈਣ ਤੋਂ ਪਹਿਲਾਂ ਵੋਟ ਪਾਈ।

ਮੁੰਬਈ ਉੱਤਰ ਤੋਂ ਕਾਂਗਰਸ ਦੀ ਉਮੀਦਵਾਰ ਉਰਮਿਲਾ ਮਾਤੋਂਡਕਰ ਨੇ ਸਵੇਰ ਵੇਲੇ ਵੋਟ ਪਾਈ। ਪ੍ਰਿਯੰਕਾ ਚੋਪੜਾ ਨੇ ਆਪਣੀ ਸਿਆਹੀ ਲੱਗੀ ਉਂਗਲ ਦੀ ਤਸਵੀਰ ਟਵਿੱਟਰ ’ਤੇ ਪਾ ਕੇ ਵੋਟ ਦੀ ਮਹੱਤਤਾ ਦੱਸੀ। ਮਾਧੁਰੀ ਦੀਕਸ਼ਿਤ, ਅਦਾਕਾਰ ਅਨੁਪਮ ਖੇਰ, ਸੋਨਾਲੀ ਬੇਂਦਰੇ, ਅਰਜੁਨ ਰਾਮਪਾਲ, ਆਰ. ਮਾਧਵਨ ਨੇ ਵੀ ਟਵਿੱਟਰ ’ਤੇ ਆਪਣੀਆਂ ਤਸਵੀਰਾਂ ਅੱਪਲੋਡ ਕਰਕੇ ਵੋਟ ਪਾਏ ਜਾਣ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤਾ ਰਾਓ, ਰਾਹੁਲ ਬੋਸ, ਕੁਨਾਲ ਕੋਹਲੀ ਅਤੇ ਰਵੀ ਕਿਸ਼ਨ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Facebook Comment
Project by : XtremeStudioz