Close
Menu

ਲੋਕ ਸਭਾ ਚੋਣਾਂ ; ਰਾਜਨਾਥ ਨੇ ਚੋਣ ਰਣਨੀਤੀ ਦੀ ਸੰਭਾਲੀ ਕਮਾਂਡ-5 ਰਾਜਾਂ ਦੇ ਕੋਰ ਕਮੇਟੀ ਨੇਤਾਵਾਂ ਨਾਲ ਮੀਟਿੰਗਾਂ ਅੱਜ ਤੋਂ-ਪੰਜਾਬ ਦੇ ਭਾਜਪਾ ਨੇਤਾਵਾਂ ਦੀ ਵੀ ਲੈਣਗੇ ਕਲਾਸ

-- 22 September,2013

Rajnath-singh-bjp

ਚੰਡੀਗੜ•,22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਜਨਤਾ ਪਾਰਟੀ ਵਲੋਂ ਨਰਿੰਦਰ ਮੋਦੀ ਨੂੰ ਆਪਣਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਕਰਦੇ ਹੀ ਦੇਸ਼ ਭਰ ਵਿਚ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਦੇਸ਼ ਭਰ ਵਿਚ ਬੈਠਕਾਂ ਤੇ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਪਾਰਟੀ ਦੀ ਚੋਣ ਰਣਨੀਤੀ ਦੀ ਕਮਾਂਡ ਸੰਭਾਲਦੇ ਹੋਏ ਵੱਖ ਵੱਖ ਰਾਜਾਂ ਦੇ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਰਾਜਨਾਥ ਸਿੰਘ 22 ਤੇ 23 ਸਤੰਬਰ ਨੂੰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਚੰਡੀਗੜ• ਦੇ ਕੋਰ ਗਰੁੱਪ ਨੇਤਾਵਾਂ ਦੀਆਂ ਅਲੱਗ ਅਲੱਗ ਮੀਟਿੰਗਾਂ ਚੰਡੀਗੜ• ਵਿਚ ਲੈਣ ਆ ਰਹੇ ਹਨ। ਉਨ•ਾਂ ਦਾ ਕੋਰ ਗਰੁੱਪਾਂ ਦੇ ਨਾਲ ਮੀਟਿੰਗ ਕਰਨ ਦਾ ਉਦੇਸ਼ ਜਿੱਥੇ ਚੋਣਾਵੀਂ ਤਿਆਰੀ ਦਾ ਜਾਇਜ਼ਾ ਲੈਣਾ ਹੈ ਉਥੇ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਕਿਵੇਂ ਦੂਰ ਹੋਵੇ, ਸੰਭਾਵਤ ਉਮੀਦਵਾਰ ਕੌਣ ਹੋ ਸਕਦੇ ਹਨ,  ਇਨ•ਾਂ ਸਾਰੇ ਵਿਸ਼ਿਆਂ ਉਤੇ ਉਹ ਪਾਰਟੀ ਨੇਤਾਵਾਂ ਨਾਲ ਚਰਚਾ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨਾਥ ਸਿੰਘ ਦੇ ਨਾਲ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਰਾਮਲਾਲ, ਰਾਸ਼ਟਰੀ ਮਹਾਂਮੰਤਰੀ ਜਗਤ ਪ੍ਰਕਾਸ਼ ਨੱਢਾ ਸਾਰੇ ਕੋਰ ਗਰੁੱਪਾਂ ਦੀਆਂ ਮੀਟਿੰਗਾਂ ਵਿਚ ਮੌਜ਼ੂਦ ਰਹਿਣਗੇ। ਪੰਜਾਬ ਭਾਜਪਾ ਕੋਰ ਗਰੁੱਪ ਦੀ ਮੀਟਿੰਗ ਵਿਚ ਚੋਣਾਵੀਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਦਾ ਮੁੱਦਾ, ਚੇਅਰਮੈਨਾਂ ਦੀਆਂ ਨਿਯੁਕਤੀਆਂ, ਪੰਜਾਬ ਦੇ ਮੰਤਰੀਆਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਹੋਣ ਦੀ ਸੰਭਾਵਨਾ ਹੈ। ਰਾਜਨਾਥ ਸਿੰਘ ਦੇ ਚੰਡੀਗੜ• ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲਣ ਦੀ ਸੰਭਾਵਨਾ ਹੈ ਅਤੇ ਜੇਕਰ ਉਨ•ਾਂ ਦੀ ਬਾਦਲ ਨਾਲ ਮੁਲਾਕਾਤ ਹੁੰਦੀ  ਹੈ ਤਾਂ ਸੰਭਵ ਹੈ ਕਿ ਗੱਲਬਾਤ ਦੌਰਾਨ ਨਵਜੋਤ ਸਿੱਧੂ ਮਾਮਲੇ ਦੇ ਨਾਲ ਨਾਲ ਗਠਬੰਧਨ ਵਿਚ ਸੀਟਾਂ ਦੀ ਵੰਡ ਤੇ ਅਦਲਾਬਦਲੀ ਉਤੇ ਵੀ ਚਰਚਾ ਹੋਵੇਗੀ।
ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਰਾਜਨਾਥ ਸਿੰਘ ਚੋਣਾਵੀਂ ਤਿਆਰੀਆਂ ਦਾ ਜਾਇਜ਼ਾ ਲੈਣਗੇ ਅਤੇ ਚੋਣਾਂ ਦੇ ਲਈ ਰਾਜਾਂ ਵਿਚ ਸੰਗਠਨ ਕਿੰਨਾ ਤਿਆਰ ਹੈ, ਇਸ ਉਤੇ ਵਿਚਾਰ ਕਰਨਗੇ, ਇਨ•ਾਂ ਰਾਜਾਂ ਵਿਚ ਕੀ ਕੀ ਚੋਣਾਵੀਂ ਮੁੱਦੇ ਹਨ ਅਤੇ ਅੱਗੇ ਕੀ ਮੁੱਦੇ ਬਣ ਸਕਦੇ ਹਨ ਇਸ ਉਤੇ ਵੀ ਰਣਨੀਤੀ ਬਣਾਈ ਜਾਵੇਗੀ।

 

ਪ੍ਰੋਗਰਾਮ :
ਰਾਜਨਾਥ ਸਿੰਘ ਐਤਵਾਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਲੁਬਾਣਾ ਭਵਨ ਵਿਚ ਚੰਡੀਗੜ• ਦੇ ਬੂਥ ਪੱਧਰ ਦੇ ਵਰਕਰਾਂ ਦੀ ਮੀਟਿੰਗ ਲੈਣਗੇ। ਇਸ ਦੇ ਬਾਅਦ 7 ਤੋਂ 9 ਵਜੇ ਤੱਕ ਚੰਡੀਗੜ• ਦੇ ਨੇਤਾਵਾਂ ਦੀ ਕੋਰ ਗਰੁੱਪ ਦੇ ਨਾਲ ਉਨ•ਾਂ ਦੀ ਪੰਜਾਬ ਭਵਨ ਵਿਚ ਮੀਟਿੰਗ ਹੋਵੇਗੀ।
ਇਸ ਤੋਂ ਬਾਅਦ  ਸੋਮਵਾਰ ਨੂੰ 9 ਵਜੇ ਹਰਿਆਣਾ, 11 ਵਜੇ ਜੰਮੂ ਕਸ਼ਮੀਰ, 3 ਵਜੇ ਹਿਮਾਚਲ ਪ੍ਰਦੇਸ਼ ਅਤੇ 5 ਵਜੇ ਪੰਜਾਬ ਦੇ ਭਾਜਪਾ ਕੋਰ ਗਰੁੱਪ ਦੇ ਨੇਤਾਵਾਂ ਦੀ ਮੀਟਿੰਗ ਲੈਣਗੇ ਅਤੇ 7 ਵਜੇ ਉਨ•ਾਂ ਦੇ ਵਾਪਸ ਦਿੱਲੀ ਪਰਤ ਜਾਣ ਦਾ ਪ੍ਰੋਗਰਾਮ ਤੈਅ  ਹੈ।

Facebook Comment
Project by : XtremeStudioz