Close
Menu

ਲੋਕ ਸਭਾ ਚੋਣਾਂ ਵਿੱਚ ਯੂ.ਪੀ.ਏ. ਸਰਕਾਰ ਨੂੰ ਲੋਕ ਚੱਲਦਾ ਕਰਨ – ਬਾਦਲ

-- 06 November,2013

cm-4ਲੁਧਿਆਣਾ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿੱਚੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਚੱਲਦਾ ਕਰਨ, ਕਿਉਂਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ।
ਸ੍ਰ. ਬਾਦਲ ਅੱਜ ਲੁਧਿਆਣਾ ਵਿਖੇ ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਉਤਸੱਵ ਦੇ ਮੌਕੇ ਆਯੋਜਿਤ ਕੀਤੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰ. ਬਾਦਲ ਨੇ ਕਿਹਾ ਕਿ ਦੇਸ ਵਿੱਚ ਮਹਿੰਗਾਈ, ਬੇਰੋਜ਼ਗਾਰੀ, ਅਨਪੜ੍ਹਤਾ ਲਈ ਪੂਰੀ ਤਰ੍ਹਾ ਜਿੰਮੇਵਾਰ ਕੇਂਦਰ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਜੜੋਂ ਉਖਾੜਨ ਤੋਂ ਬਿਨਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਪੱਤਰਕਾਰ ਵੱਲੋਂ ਪੁੱਛੇ ਸੁਆਲ ਕਿ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਤੇ ਜ਼ਮੀਨ ਕੇਸ ਵਿੱਚ ਬੇਨਿਯਮੀਆਂ ਦਾ ਲੱਗੇ ਦੋਸ਼ਾਂ ਤੇ ਰਾਜ ਸਰਕਾਰ ਵੱਲੋਂ ਕੋਈ ਕੇਸ ਦਰਜ਼ ਕੀਤਾ ਜਾ ਰਿਹਾ ਹੈ, ਦਾ ਜੁਆਬ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਸਾਰੇ ਕੇਸ ਨੂੰ ਵਿਸਥਾਰ ਪੂਰਵਕ ਜਾਂਚਣ ਤੋਂ ਬਾਅਦ ਹੀ ਬਣਦੀ ਲੌੜੀਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਬਦਲਾ ਲਊ ਰਾਜਨੀਤੀ ਵਾਲੀ ਭਾਵਨਾ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਦੋ ਕਿ ਕਾਂਗਰਸ ਦੇ ਰਾਜ ਸਮੇਂ ਉਹਨਾਂ ਨੂੰ ਕਈ ਵਾਰ ਰਾਜਨੀਤਿਕ ਬਦਲਾਖੋਰੀ ਦਾ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ।
ਇੱਕ ਹੋਰ ਪੱਤਰਕਾਰ ਵੱਲੋਂ ਕਾਂਗਰਸ ਵੱਲੋਂ ਚੋਣ ਸਰਵੇਖਣਾਂ ‘ਤੇ ਪਾਬੰਦੀ ਲਗਾਉਣ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਬੁਰੀ ਤਰ੍ਹਾ ਨਿਰਾਸ਼ਾ ਵਿੱਚ ਘਿਰੀ ਹੋਈ ਹੈ ਅਤੇ ਉਹ ਸਪੱਸ਼ਟ ਰੂਪ ਵਿੱਚ ਜਾਣਦੀ ਹੈ ਕਿ ਉਹਨਾਂ ਦੇ ਕੇਂਦਰ ਵਿੱਚ ਗਿਣਤੀ ਦੇ ਦਿਨ ਰਹਿ ਗਏ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਰਾਜ ਪੱਧਰੀ ਸਮਾਗਮ ਵਿੱਚ ਜੁੜੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਅਹਿਮ ਕਦਮ ਉਠਾਏ ਹਨ ਅਤੇ ਨਿਵੇਸ਼ ਵਾਲਾ ਮਾਹੌਲ ਕਾਇਮ ਕੀਤਾ ਹੈ, ਜਦ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਸਾਡੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਨੂੰ ਉਦਯੋਗਿਕ ਟੈਕਸਾਂ ਵਿੱਚ ਰਿਆਇਤਾਂ ਦੇ ਕੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱੱਤੀਆਂ ਅਤੇ ਅਜ਼ਾਦੀ ਤੋਂ ਬਾਅਦ ਕੇਂਦਰੀ ਪੂਲ ਵਿੱਚ ਅਨਾਜ਼ ਦਾ ਸਭ ਤੋਂ ਵੱਧ ਯੋਗਦਾਨ ਪਾ ਕੇ ਭੋਜ਼ਨ ਪੈਦਾਵਾਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ, ਜਦ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾਂ ਅੱਖੋ-ਪਰੋਖੇ ਕੀਤਾ ਹੈ। ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆ ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਦੀ ਪੰਜਾਬ ਵਿਰੋਧੀ ਸੋਚ ਨੇ ਰਾਜ ਦੇ ਮਿਹਨਤੀ ਕਿਸਾਨਾਂ ਅਤੇ ਉਦਯੋਗਪਤੀਆਂ ਤੇ ਆਰਥਿਕ ਸੰਕਟ ਲਿਆ ਕੇ ਖੜਾ ਕਰ ਦਿੱਤਾ ਹੈ।
ਸ੍ਰ. ਬਾਦਲ ਨੇ ਕਿਹਾ ਕਿ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ, ਸ਼ਾਤੀ ਤੇ ਆਪਸੀ ਭਾਈਚਾਰਾ ਕਾਇਮ ਕਰਕੇ, ਮਜਬੂਤ ਬੁਨਿਆਦੀ ਢਾਂਚਾ ਅਤੇ ਫਰੈਂਡਲੀ ਉਦਯੋਗਿਕ ਨੀਤੀ ਆਦਿ ਮੁਹੱਈਆ ਕਰਵਾਈ ਹੈ ਜਿਸ ਕਾਰਨ ਪੰਜਾਬ ਸੂਬਾ ਦੇਸ਼ ਭਰ ਵਿੱਚੋਂ ਪੂੰਜੀ ਨਿਵੇਸ਼ ਵਿੱਚ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਇਸ ਯਤਨ ਸਦਕਾ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੋਜ਼ਗਾਰ ਮਿਲੇਗਾ।
ਬਾਬਾ ਵਿਸ਼ਵਕਰਮਾਂ ਜੀ ਨੂੰ ਆਪਣਾ ਨਿੱਘਾ ਸਤਿਕਾਰ ਭੇਟ ਕਰਦਿਆ ਸ੍ਰ. ਬਾਦਲ ਨੇ ਕਿਹਾ ਕਿ ਬਾਬਾ ਵਿਸ਼ਵਕਰਮਾਂ ਜੀ ਆਧੁਨਿਕ ਇੰਜਨੀਅਰਿੰਗ, ਭਵਨ ਨਿਰਮਾਤਾ ਅਤੇ ਟੈਕਨਾਲਜ਼ੀ ਦੇ ਨਿਰਮਾਤਾ ਸਨ, ਜਿਨਾਂ ਸਦਕਾ ਅੱਜ ਦੁਨੀਆ ਭਰ ਵਿੱਚ ਨਵੀਆਂ ਤਕਨੀਕਾਂ ਦਾ ਵਿਕਾਸ ਹੋਇਆ ਹੈ। ਉਹਨਾਂ ਲੋਕਾਂ ਵਿਸੇਸ਼ਕਰ ਨੌਜਵਾਨਾਂ ਨੂੰ ਪੇਸ਼ਾਵਰ ਕੋਰਸਾਂ/ਟਰੇਨਿੰਗਾਂ ਵਿੱਚ ਮੁਹਾਰਤ ਹਾਸਲ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਤੇ ਖੜੇ ਹੋ ਸਕਣ।
ਸਮਾਗਮ ਦੇ ਮੁੱਖ ਕੋਆਰਡੀਨੇਟਰ ਜੱਥੇਦਾਰ ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਨੂੰ ਜੀ ਆਇਆ ਕਿਹਾ ਅਤੇ ਮੰਗਾਂ ਮੰਨਣ ਲਈ ਧੰਨਵਾਦ ਕੀਤਾ।
ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਨੇ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਨਾਮਣਾ ਖੱਟਣ ਵਾਲੇ ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾਂ ਪ੍ਰਧਾਨ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫੈਕਚਰਜ਼ ਐਸੋਸੀਏਸ਼ਨ, ਸ੍ਰ. ਇੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਪਲਾਈ ਬੋਰਡ ਮੈਨੂੰਫੈਕਚਰ ਐਸੋਸੀਏਸ਼ਨ, ਸ੍ਰ. ਅਮਰਜੀਤ ਸਿੰਘ ਐਨ.ਆਰ.ਆਈ, ਸ੍ਰੀ ਸੁਰਿੰਦਰ ਸਿੰਘ ਮੈਪਕੋ (ਸਾਈਕਲ ਇੰਡਸਟਰੀ), ਸ੍ਰ. ਬਲਦੇਵ ਸਿੰਘ ਐਮ.ਬੀ.ਐਕਸਪੋਟਰ, ਸ੍ਰ.ਜਸਵਿੰਦਰ ਸਿੰਘ ਵਿਰਦੀ (ਸਾਈਕਲ ਇੰਡਸਟਰੀ), ਸ੍ਰੀ ਲਲਿਤ ਕੋਛੜ (ਹੌਜ਼ਰੀ), ਸ੍ਰੀ ਵਿਰਾਟ ਢੀਂਗਰਾ (ਵਿਰਾਟ ਸਟੀਲ) ਅਤੇ ਸ੍ਰ. ਰਣਜੋਧ ਸਿੰਘ (ਜੀ.ਐਸ.ਆਟੋ ਇੰਡਸਟਰੀ) ਦਾ ਸਨਮਾਨ ਵੀ ਕੀਤਾ।

ਇਸ ਮੌਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ, ਭਗਤ ਸ੍ਰੀ ਚੁੰਨੀ ਲਾਲ ਜੰਗਲਾਤ, ਜੰਗਲੀ ਜੀਵ ਰੱਖਿਆ ਅਤੇ ਕਿਰਤ ਮੰਤਰੀ ਪੰਜਾਬ, ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਰਣਜੀਤ ਸਿੰਘ ਢਿੱਲੋਂ ਤੇ ਸ੍ਰੀ ਪ੍ਰੇਮ ਮਿੱਤਲ (ਦੋਵੇ ਵਿਧਾਇਕ), ਸ੍ਰ. ਗੁਰਚਰਨ ਸਿੰਘ ਗਾਲਿਬ ਸਾਬਕਾ ਐਮ.ਪੀ., ਪ੍ਰੋ. ਰਜਿੰਦਰ ਭੰਡਾਰੀ ਵਾਈਸ ਚੇਅਰਮੈਨ ਪੰਜਾਬ ਯੋਜਨਾ ਬੋਰਡ, ਸ੍ਰ. ਜਗਦੀਸ਼ ਸਿੰਘ ਗਰਚਾ ਤੇ ਜਗਦੇਵ ਸਿੰਘ ਤਾਜਪੁਰੀ (ਦੋਵੇ ਸਾਬਕਾ ਮੰਤਰੀ ਪੰਜਾਬ), ਸ੍ਰ. ਰਖਵਿੰਦਰ ਸਿੰਘ ਗਾਬੜੀਆ, ਸ੍ਰ. ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ, ਸ੍ਰੀ ਪ੍ਰਵੀਨ ਬਾਂਸ਼ਲ ਸ਼ਹਿਰੀ ਪ੍ਰਧਾਨ ਭਾਜਪਾ, ਸ੍ਰੀ ਡਿੰਪਲ ਰਾਣਾ, ਬਾਬਾ ਅਜੀਤ ਸਿੰਘ, ਸ੍ਰ. ਹਰਪ੍ਰੀਤ ਸਿੰਘ ਬੇਦੀ, ਸ੍ਰੀ ਨਰੇਸ਼ ਧੀਗਾਂਨ, ਚੌਧਰੀ ਯਸ਼ਪਾਲ, ਅਸ਼ਵਨੀ ਸਹੋਤਾ, ਸ੍ਰ. ਸੋਹਣ ਸਿੰਘ ਗੋਗਾ, ਡਾ. ਪ੍ਰਵੀਨ ਪਾਸੀ, ਪ੍ਰਵੀਨ ਚੌਧਰੀ, ਸੁਖਦੇਵ ਸਿੰਘ ਗਿੱਲ ਕੌਸਲਰ, ਭਗਵਾਨ ਸਿੰਘ, ਡਾ. ਤੇਜਿੰਦਰ ਸਿੰਘ, ਪਾਲ ਸਿੰਘ ਸੰਧੂ, ਅਸੋਮੱਕੜ, ਰਵਿੰਦਰ ਵਰਮਾ, ਅਮਰਜੀਤ ਸਿੰਘ ਭਾਟੀਆ,  ਜਗਦੇਵ ਸਿੰਘ ਗੋਹਲੜੀਆ, ਪ੍ਰੀਤਮ ਸਿੰਘ ਭਰੋਵਾਲ, ਅਬਦੁਲ ਸ਼ਕੂਰ ਮਾਂਗਟ, ਓਮ ਪ੍ਰਕਾਸ਼ ਕੈਂਥ, ਕੁਲਵੰਤ ਸਿੰਘ ਦੁਖੀਆ, ਸ੍ਰੀਮਤੀ ਸੁਰਿੰਦਰ ਕੌਰ ਦਿਆਲ ਲੁਧਿਆਣਾ ਸ੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ, ਕੰਵਲਜੀਤ ਸਿੰਘ ਦੁਆ, ਜੱਥੇਦਾਰ ਪਰਮਜੀਤ ਸਿੰਘ ਝੀਤਾ, ਪ੍ਰਲਾਦ ਸਿੰਘ ਢੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ।

Facebook Comment
Project by : XtremeStudioz