Close
Menu

ਲੋਕ ਸਭਾ ਦੇ ਅੱਧੇ ਤੋਂ ਵੱਧ ਇਜਲਾਸਾਂ ‘ਚ ਸੋਨੀਆ, ਰਾਹੁਲ ਗੈਰ-ਹਾਜ਼ਰ ਰਹੇ

-- 06 August,2013

rahul_gandhi

ਨਵੀਂ ਦਿੱਲੀ (ਮੇ.ਟੁ.)-6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਲੋਕ ਸਭਾ ਦੇ 545 ਮੈਂਬਰਾਂ ਵਿਚੋਂ ਘੱਟੋ-ਘੱਟ 92 ਮੈਂਬਰ ਇਜਲਾਸ ਦੀਆਂ 50 ਫੀਸਦੀ ਤੋਂ ਘੱਟ ਬੈਠਕਾਂ ਵਿਚ ਗ਼ੈਰ-ਹਾਜ਼ਰ ਰਹੇ ਹਨ। ਸੋਮਵਾਰ ਨੂੰ ਆਰੰਭ ਹੋ ਰਹੀ 15ਵੀਂ  ਲੋਕ ਸਭਾ ਦੇ ਮਾਨਸੂਨ ਇਜਲਾਸ ਵਿਚ ਜਿਹੜੇ ਨਾਮ ਇਸ ਸੂਚੀ ਵਿਚ ਸ਼ਾਮਲ ਹਨ, ਉਨ੍ਹਾਂ ‘ਚ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੀ ਹਨ, ਜਿਨ੍ਹਾਂ ਨੇ 314 ਵਿਚੋਂ ਸਿਰਫ਼ 135 ਬੈਠਕਾਂ ਵਿਚ ਭਾਗ ਲਿਆ। ਕਾਂਗਰਸ ਦੀ ਪ੍ਰਧਾਨ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਮੁਖੀ ਸ਼੍ਰੀਮਤੀ ਸੋਨੀਆ ਗਾਂਧੀ ਨੇ 48 ਫ਼ੀਸਦੀ ਬੈਠਕਾਂ ਵਿਚ ਹਿੱਸਾ ਲਿਆ। ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਐੱਲ .ਕੇ. ਅਡਵਾਨੀ ਨੇ 82 ਫੀਸਦੀ ਅਤੇ ਰਾਜਨਾਥ ਸਿੰਘ ਨੇ 80 ਫੀਸਦੀ ਬੈਠਕਾਂ ਵਿਚ ਹਿੱਸਾ ਲਿਆ । ਜਨਤਾ ਦਲ (ਯੂ) ਦੇ ਪ੍ਰਧਾਨ ਸ਼੍ਰੀ ਸ਼ਰਦ ਯਾਦਵ ਦੀ ਹਾਜ਼ਰੀ 83 ਫੀਸਦੀ , ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਦੀ 86 ਫੀਸਦੀ, ਰਾਸ਼ਟਰੀ ਜਨਤਾ ਦਲ ਦੇ ਮੁਖੀ ਸ਼੍ਰੀ ਲਾਲੂ ਪ੍ਰਸਾਦ ਯਾਦਵ 79 ਫੀਸਦੀ , ਸੀ.ਪੀ.ਆਈ. (ਐੱਮ ) ਦੇ ਵਾਸੂਦੇਵ ਅਚਾਰੀਆ 90 ਫੀਸਦੀ , ਬੀ.ਐੱਸ.ਪੀ. ਦੇ ਦਾਰਾ ਸਿੰਘ ਚੌਹਾਨ 93 ਫੀਸਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ. ਡੀ. ਦੇਵੇਗੌੜਾ ਦੀ ਹਾਜ਼ਰੀ 66 ਫੀਸਦੀ ਰਹੀ।

Facebook Comment
Project by : XtremeStudioz