Close
Menu

ਲੋਕ ਸਭਾ ਨੇ ਨੈਲਸਨ ਮੰਡੇਲਾ ਨੂੰ ਸ਼ਰਧਾਂਜਲੀ ਦਿੱਤੀ, ਬੈਠਕ ਦਿਨ ਭਰ ਲਈ ਮੁਲਤਵੀ

-- 06 December,2013

ਨਵੀਂ ਦਿੱਲੀ- ਰੰਗਭੇਦ ਵਿਰੋਧੀ ਅੰਦੋਲਨ ਦੇ ਮਹਾਨਾਇਕ ਨੈਲਸਨ ਮੰਡੇਲਾ ਦੇ ਦਿਹਾਂਤ ‘ਤੇ ਸ਼ੁੱਕਰਵਾਰ ਨੂੰ ਲੋਕ ਸਭਾ ਨੇ ਡੂੰਘਾ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਨ੍ਹਾਂ ਦੇ ਸਨਮਾਨ ‘ਚ ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਕਿਹਾ ਕਿ ਅਜਿਹੀ ਅਜੀਮ ਸਖਸ਼ੀਅਤ ਅਤੇ ਭਾਰਤ ਦੇ ਇਕ ਮਹਾਨ ਦੋਸਤ ਸਨ, ਜਿਨ੍ਹਾਂ ਦਾ ਜੀਵਨ ਅਤੇ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰੰਗਭੇਦ ਅਤੇ ਅਸਮਾਨਤਾ ਦੇ ਖਿਲਾਫ ਸੰਘਰਸ਼ ਅਤੇ ਉਸ ਲਈ ਕਰੀਬ 28 ਸਾਲਾਂ ਤੱਕ ਰਾਬਿਨ ਆਈਲੈਂਡ ‘ਚ ਜੇਲ ਦਾ ਕਸ਼ਟ ਝੱਲ ਕੇ ਉਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਉਤਪੀੜਨ ਤੋਂ ਮੁਕਤੀ ਦਾ ਸੰਦੇਸ਼ ਦਿੱਤਾ ਹੈ। ਇਸ ਸਥਾਨ ‘ਤੇ ਜਾਣਾ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹੈ। ਕਾਂਗਰਸ ਚੇਅਰਮੈਨ ਸੋਨੀਆ ਗਾਂਧੀ ਨੇ ਕਿਹਾ ਕਿ ਦੁਨੀਆ ਨੇ ਉਸ ਮਹਾਨ ਵਿਅਕਤੀਤੱਵ ਨੂੰ ਗਵਾ ਦਿੱਤਾ, ਜਿਸ ਨੇ ਰੰਗਭੇਦ, ਦਮਨ, ਭੇਦਭਾਵ ਅਤੇ ਗਰੀਬੀ ਦੇ ਖਿਲਾਫ ਜੀਵਨ ਭਰ ਪੂਰੇ ਸਾਹਸ ਨਾਲ ਸੰਘਰਸ਼ ਕੀਤਾ। 
ਉਨ੍ਹਾਂ ਨੇ ਕਿਹਾ ਕਿ ਉਹ ਕਰੀਬ 27 ਸਾਲ ਤੱਕ ਜੇਲ ‘ਚ ਰਹੇ ਪਰ ਉਨ੍ਹਾਂ ਦਾ ਸਾਹਸ ਨਹੀਂ ਟੁੱਟਿਆ। ਜੇਲ ਤੋਂ ਬਾਹਰ ਨਿਕਲਣ ਅਤੇ ਸੱਤਾ ਹਾਸਲ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ ਸਗੋਂ ਦੱਖਣੀ ਅਫਰੀਕਾ ਨੂੰ ਏਕਤਾ ਦੇ ਸੂਤਰ ‘ਚ ਬੰਨ੍ਹ ਕੇ ਦੋਸਤੀ ਨੂੰ ਵਧਾਉਣ ਲਈ ਕੰਮ ਕੀਤਾ। ਸੋਨੀਆ ਨੇ ਕਿਹਾ ਕਿ ਉਹ ਸਹੀ ਅਰਥਾਂ ‘ਚ ਨੇਤਾ ਸਨ ਜੋ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ‘ਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ 5 ਸਾਲਾਂ ਤੱਕ ਰਾਸ਼ਟਰਪੀਤ ਰਹਿਣ ਤੋਂ ਬਾਅਦ ਅਹੁਦਾ ਛੱਡ ਕੇ ਪੂਰੀ ਦੁਨੀਆ ਨੂੰ ਅਦਭੁੱਤ ਸੰਦੇਸ਼ ਦਿੱਤਾ। ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੀਵਨ ਅਤੇ ਮੌਤ ਦਾ ਆਪਸ ‘ਚ ਸਤੱਤ ਸੰਬੰਧ ਹੈ। ਜੋ ਆਇਆ ਹੈ, ਉਹ ਜਾਵੇਗਾ ਪਰ ਕੁਝ ਵਿਅਕਤੀਤੱਵ ਅਜਿਹੇ ਹੁੰਦੇ ਹਨ ਜੋ ਅਮਰ ਹੋ ਜਾਂਦੇ ਹਨ। ਨੈਲਸਨ ਮੰਡੇਲਾ ਅਜਿਹਾ ਹੀ ਕੰਮ ਕਰ ਕੇ ਗਏ। ਰੰਗਭੇਦ, ਅਸਮਾਨਤਾ, ਦਮਨ ਦੇ ਖਿਲਾਫ ਸੰਘਰ ‘ਚ 27 ਸਾਲ ਤੋਂ ਜ਼ਿਆਦਾ ਸਮੇਂ ਤੱਕ ਜੇਲ ‘ਚ ਰਹੇ ਪਰ ਇਸ ਦਾ ਕੋਈ ਪ੍ਰਭਾਵ ਉਨ੍ਹਾਂ ‘ਤੇ ਨਹੀਂ ਪਿਆ।

Facebook Comment
Project by : XtremeStudioz