Close
Menu

ਲੋਪੋਕੇ ‘ਚ ਨੈਤਿਕਤਾ ਬਾਕੀ ਹੈ ਤਾਂ ਤੁਰੰਤ ਅਸਤੀਫ਼ਾ ਦੇਵੇ : ਫ਼ਤਿਹ ਬਾਜਵਾ

-- 20 September,2013

19-fateh-bajwa

ਅੰਮ੍ਰਿਤਸਰ ,20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਅਮ੍ਰਿਤਸਰ ਦਿਹਾਤੀ ਦੇ ਇੰਚਾਰਜ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਸਾਬਕਾ ਅਕਾਲੀ ਵਿਧਾਇਕ ਤੇ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਲਈ ਕਿਹਾ ਹੈ। ਲੋਪੋਕੇ ਨੂੰ ਚੋਣਾਂ ਦੌਰਾਨ ਕਾਂਗਰਸੀ ਵਿਧਾਇਕ ਸੁਖ ਸਰਕਾਰੀਆ ਦੀ ਕਿਰਦਾਰਕੁਸ਼ੀ ਕਰਨ ‘ਤੇ ਸਥਾਨਿਕ ਅਦਾਲਤ ਵੱਲੋਂ ਦੋਸ਼ੀ ਮੰਨਦਿਆਂ ਸਜਾ ਸੁਣਾਈ ਗਈ ਹੈ।

ਪ੍ਰੋ ਗੁਰਵਿੰਦਰ ਸਿੰਘ ਮੰਮਣਕੇ ਅਤੇ ਪ੍ਰੋ: ਸਰਚਾਂਦ ਸਿੰਘ ਦੀ ਮੌਜੂਦਗੀ ਵਿੱਚ ਫਤਿਹ ਬਾਜਵਾ ਨੇ ਕਿਹਾ ਕਿ ਅਕਾਲੀ ਆਗੂਆਂ ਦਾ ਇੱਕ ਇੱਕ ਕਰ ਕੇ ਜਿਸ ਰਫ਼ਤਾਰ ਨਾਲ ਸਜ਼ਾਯਾਫ਼ਤਾ ਹੋ ਰਹੇ ਹਨ ਉਸੇ ਤੇਜੀ ਨਾਲ ਉਹਨਾਂ ਦਾ ਅਸਲੀ ਕਿਰਦਾਰ ਵੀ ਲੋਕਾਂ ਸਾਹਮਣੇ ਆ ਰਿਹਾ ਹੈ। ਸ: ਲੋਪੋਕੇ ਨੂੰ ਸੁਣਾਈ ਗਈ ਸਜਾ ਨੂੰ ਨਿਆਂਪੂਰਨ ਦਸਦਿਆਂ ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਦਾ ਉਕਤ ਫੈਸਲਾ ਦੂਜਿਆਂ ਦੀ ਕਿਰਦਾਰਕੁਸ਼ੀ ਕਰਨ ਦੇ ਆਦੀ ਅਕਾਲੀ ਆਗੂਆਂ ਲਈ ਇੱਕ ਸਬਕ ਹੈ।  ਉਹਨਾਂ ਕਿਹਾ ਕਿ ਉਕਤ ਫੈਸਲੇ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਚੋਣਾਂ ਦੌਰਾਨ ਕਦੀ ਪੰਥ ਦੇ ਨਾਂ ‘ਤੇ ਕਦੀ ਵਿਕਾਸ ਤੇ ਸਹੂਲਤਾਂ ਦੇ ਨਾਂ ‘ਤੇ  ਲੋਕਾਂ ਨੂੰ ਵਰਗਲਾ ਕੇ ਵੋਟਾਂ ਬਟੋਰਨ ਵਾਲੇ ਅਕਾਲੀ ਆਗੂ  ਆਪਣੇ ਮਕਸਦ ਲਈ ਵਿਰੋਧੀਆਂ ਦੀ ਕਿਰਦਾਰਕਸ਼ੀ ਕਰਨ ਤੋਂ ਵੀ ਬਾਜ ਨਹੀਂ ਆਏ। ਉਹਨਾਂ ਕਿਹਾ ਕਿ ਅਦਾਲਤੀ ਫੈਸਲੇ ਤੋਂ ਬਾਅਦ ਜੇ ਸ: ਲੋਪੋਕੇ ਵਿੱਚ ਜਰਾ ਜਿੰਨੀ ਵੀ ਨੈਤਿਕਤਾ ਬਾਕੀ ਹੈ ਤਾਂ ਉਹਨਾਂ ਨੂੰ ਜ਼ਿਲ•ਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸ: ਲੋਪੋਕੇ ਉੱਤੇ ਕਿਸਾਨ ਆਗੂ ਦੀ ਹੱਤਿਆ ਵਿੱਚ ਸ਼ਾਮਿਲ ਹੋਣ ਦੇ ਬੜੇ ਗੰਭੀਰ ਦੋਸ਼ ਲੱਗੇ ਪਰ ਬਾਦਲਾਂ ਵੱਲੋਂ ਲੋਪੋਕੇ ਨੂੰ ਬਚਾਉਣ ਲਈ ਕਿਸਾਨ ਅੰਦੋਲਨ ਨੂੰ ਤਾਕਤ ਨਾਲ ਕੁਚਲਿਆ ਗਿਆ ਅਤੇ ਲੋਪੋਕੇ ਨੂੰ ਕਲੀਨ ਚਿੱਟ ਦੇ ਕੇ ਪੀੜਤ ਪਰਿਵਾਰ ਨਾਲ ਬੇਇਨਸਾਫ਼ੀ ਕੀਤੀ ਗਈ ਸੀ। ਉਹਨਾਂ ਉਕਤ ਕਿਸਾਨ ਆਗੂ ਦੀ ਹੱਤਿਆ ਸੰਬੰਧੀ ਦੁਬਾਰਾ ਅਦਾਲਤੀ ਜਾਂਚ ਕਰਾਉਣ ਦੀ ਮੰਗ ਰੱਖੀ। ਉਹਨਾਂ ਦੋਸ਼ ਲਾਇਆ ਕਿ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ ਅਦਾਲਤੀ ਕਾਰਵਾਈ ਤੋਂ ਬਚਾਉਣ ਲਈ ਉਸ ਦੇ ਪੀ ਏ ਸਿਰ ਜਿਮੇਵਾਰੀ ਥੋਪ ਦਿਤੀ ਗਈ ਅਤੇ ਸ:  ਰਣੀਕੇ ਨੂੰ ਰਾਜ ਏਜੰਸੀ ਤੋਂ ਕਲੀਨ ਚਿੱਟ ਦਿਵਾਈ ਗਈ, ਨਹੀਂ ਤਾਂ ਉਹਨਾਂ ਦਾ ਅੰਜਾਮ ਵੀ ਅਕਾਲੀਅ ਲਈ ਨਮੋਸ਼ੀਜਨਕ ਹੋਣਾ ਸੀ। ਉਹਨਾਂ ਕਿਹਾ ਕਿ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਵੀ ਕਈ ਗੰਭੀਰ ਦੋਸ਼ ਲਗਦੇ ਰਹੇ ਪਰ ਉਹ ਸਰਕਾਰ ਤੇ ਬਾਦਲ ਮਜੀਠੀਆ ਖ਼ਿਲਾਫ਼ ਜਾਂਚ ਕਿਵੇਂ ਕਰਦੀ ਜੋ ਖੁਦ ਚੰਡੀਗੜ• ਨੇੜੇ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਸੰਬੰਧੀ ਅਦਾਲਤੀ ਵੱਲੋਂ ਨਿਯੁਕਤ ਜਸਟਿਸ ਕੁਲਦੀਪ ਸਿੰਘ ਦੀ ਤਰਫ਼ੋਂ ਜਾਂਚ ਦਾ ਸਾਹਮਣਾ ਕਰ ਰਹੇ ਹੋਣ। ਉਹਨਾਂ ਦੱਸਿਆ ਕਿ ਬਾਦਲਾਂ ਵੱਲੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਪੁਸਤਕ ਘੋਟਾਲੇ ਸੰਬੰਧੀ ਜਾਂਚ ਦੀ ਚਾਰ ਮਹੀਨੇ ਬਾਅਦ ਵੀ ਕੋਈ ਪ੍ਰਗਤੀ ਨਜ਼ਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਬਾਦਲ ਸਰਕਾਰ ਤੋਂ ਦਾਗੀ ਅਕਾਲੀਆਂ ਵਿਰੁੱਧ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਬਾਰੇ ਆਸ ਨਹੀਂ ਰੱਖੀ ਜਾ ਸਕਦੀ ।

ਇਸੇ ਦੌਰਾਨ ਉਹਨਾਂ ਬਾਦਲ ਸਰਕਾਰ ‘ਤੇ ਅੰਮ੍ਰਿਤਸਰ ਪ੍ਰਤੀ ਗੈਰ ਸੰਜੀਦਗੀ ਅਤੇ ਘੋਰ ਵਿਤਕਰਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 80 ਫੀਸਦੀ ਕੇਂਦਰੀ ਹਿੱਸੇਦਾਰੀ ਵਾਲੀ ਜਵਾਹਰ ਲਾਲ ਨਹਿਰੂ ਸ਼ਹਿਰੀ ਨਵਿਆਉਣ ਮਿਸ਼ਨ ਤਹਿਤ ਬਠਿੰਡਾ ਲਈ 20 ਬੱਸਾਂ ਪ੍ਰਵਾਨ ਕਰਾਉਣ ‘ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਇਸੇ ਹੀ ਮਿਸ਼ਨ ਤਹਿਤ ੨੦੦੯ ਦੌਰਾਨ ਅੰਮ੍ਰਿਤਸਰ ਲਈ ਕੇਂਦਰ ਵੱਲੋਂ ਪਰਵਾਨ ਕੀਤੀਆਂ ਗਈਆਂ 100 ਬੱਸਾਂ ਨਾ ਲੈ ਕੇ ਅੰਮ੍ਰਿਤਸਰ ਵਾਸੀਆਂ ਨਾਲ ਭਾਰੀ ਵਿਤਕਰਾ  ਕਰਨ ਦੀ ਕੀ ਮਜਬੂਰੀ ਹੈ ਇਸ ਦਾ ਜਵਾਬ ਵੀ ਬਾਦਲਾਂ ਨੂੰ ਦੇਣਾ ਹੋਵੇਗਾ। ਜਿਸ ਦਾ ਖੁਲਾਸਾ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ ਵੱਲੋਂ ਕੀਤਾ ਗਿਆ ਕਿ ਉਸ ਸਮੇਂ ਅੰਮ੍ਰਿਤਸਰ ਤੇ ਲੁਧਿਆਣੇ ਲਈ 100 – 100  ਬੱਸਾਂ ਦੀ ਪ੍ਰਵਾਨਗੀ ਮਿਲੀ ਪਰ ਬਾਦਲ ਸਰਕਾਰ ਨੇ ਸਿਰਫ਼ 40 ਬੱਸਾਂ ਹੀ ਲੁਧਿਆਣਾ ਲਈ ਹਾਸਲ ਕੀਤੀਆਂ ਸਨ। ਉਹਨਾਂ ਕਿਹਾ ਕਿ ਵਧੀਕੀਆਂ, ਟੈਕਸਾਂ ਦੇ ਬੋਝ ਰਾਹੀਂ ਲੋਕਾਂ ਦੀ ਲੁੱਟ ਖਸੁੱਟ ਅਤੇ ਕੇਂਦਰੀ ਸਕੀਮਾਂ ਰਾਹੀਂ ਹਾਸਲ ਵਿਕਾਸ ਦੇ ਮੌਕਿਆਂ ਨੂੰ ਪਿੱਠ ਦੇਣ ਦਾ ਜਵਾਬ ਲੋਕ ਲੋਕ ਸਭਾ ਚੋਣਾਂ ਦੌਰਾਨ ਦੇਣਗੇ।

Facebook Comment
Project by : XtremeStudioz