Close
Menu

ਲੋੜ ਪਈ ਤਾਂ ਅਨੁਰਾਗ ਨੂੰ ਨਿੱਜੀ ਤੌਰ ‘ਤੇ ਲਿਖਾਂਗਾ : ਸ਼੍ਰੀਨਿਵਾਸਨ

-- 28 April,2015

ਆਈ. ਸੀ. ਸੀ. ਚੇਅਰਮੈਨ ਐੱਨ. ਸ਼੍ਰੀਨਿਵਾਸਨ ਨੇ ਅੱਜ ਸਾਫ ਕੀਤਾ ਹੈ ਕਿ ਉਹ ਬੀ. ਸੀ. ਸੀ. ਆਈ. ਸਕੱਤਰ ਅਨੁਰਾਗ ਠਾਕੁਰ ਨਾਲ ਸ਼ਬਦੀ ਜੰਗ ਵਿਚ ਨਹੀਂ ਫਸਣਾ ਚਾਹੁੰਦਾ, ਜਿਸ ਨੇ ਉਸ ਨੂੰ ਸਟੋਰੀਏ ਨਾਲ ਦੇਖੇ ਜਾਣ ਤੋਂ ਬਾਅਦ ਵਿਸ਼ਵ ਸੰਸਥਾ ਦੇ ਪੱਤਰ ਦੇ ਜਵਾਬ ਵਿਚ ਸਖਤ ਸ਼ਬਦਾਂ ਵਿਚ ਪੱਤਰ ਲਿਖਿਆ ਹੈ। ਸ਼੍ਰੀਨਿਵਾਸਨ ਨੇ ਕਿਹਾ, ”ਮੈਂ ਉਹ ਪੱਤਰ ਦੇਖਿਆ ਹੈ, ਜਿਸ ਨੂੰ ਅਨੁਰਾਗ ਨੇ ਲਿਖਿਆ ਹੈ ਅਤੇ ਜਿਹੜਾ ਮੀਡੀਆ ਕੋਲ ਵੀ ਭੇਜਿਆ ਗਿਆ ਹੈ। ਉਨ੍ਹਾਂ ਨੇ ਉਸ ਵਿਚ ਕੁਝ ਲਿਖਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਜਵਾਬ ਦੇਣਾ ਸਹੀ ਨਹੀਂ ਹੋਵੇਗਾ।”
ਸ਼੍ਰੀਨਿਵਾਸਨ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਠਾਕੁਰ ਦੀ ਸਖਤ ਪ੍ਰਤੀਕਿਰਿਆ ਤੋਂ ਹੈਰਾਨ ਹਨ, ਉਨ੍ਹਾਂ ਕਿਹਾ, ”ਅਨੁਰਾਗ ਨੇ ਜੋ ਕੁਝ ਲਿਖਿਆ ਹੈ, ਜੇਕਰ ਮੈਨੂੰ ਲੱਗਦਾ ਹੈ ਕਿ ਉਸਦਾ ਜਵਾਬ ਦੇਣਾ ਚਾਹੀਦਾ ਹੈ ਤਾਂ ਮੈਂ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਪੱਤਰ ਲਿਖਾਂਗਾ।”

Facebook Comment
Project by : XtremeStudioz