Close
Menu

ਲੋੜ ਪਈ ਤਾਂ ਪ੍ਰਮਾਣੂ ਬੰਬ ਸੁੱਟ ਦਿਆਂਗੇ- ਪਾਕਿ ਰੱਖਿਆ ਮੰਤਰੀ

-- 09 July,2015

ਇਸਲਾਮਾਬਾਦ,9 ਜੁਲਾਈ – ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਖੁਦ ਨੂੰ ਬਚਾਉਣ ਲਈ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨਾ ਪਿਆ ਤਾਂ ਉਹ ਜਰੂਰ ਕਰਨਗੇ। ਆਸਿਫ ਨੇ ਕਿਹਾ ਕਿ ਇਕ ਵਿਕਲਪ ਦੇ ਰੂਪ ‘ਚ ਪ੍ਰਮਾਣੂ ਹਥਿਆਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਿਰਫ ਦਿਖਾਉਣ ਲਈ ਨਹੀਂ ਹੈ, ਬਲਕਿ ਆਪਣੀ ਹੋਂਦ ‘ਤੇ ਆਉਣ ਵਾਲੇ ਖਤਰੇ ਨਾਲ ਮੁਕਾਬਲੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਅਜਿਹੇ ਹਾਲਾਤ ਪੈਦਾ ਨਾ ਹੋਣ।

Facebook Comment
Project by : XtremeStudioz