Close
Menu

ਲੌਬਲਾਸ ਵਲੋਂ 52 ਸਟੋਰ ਬੰਦ ਕਰਨ ਦਾ ਐਲਾਨ

-- 24 July,2015

ਟੋਰਾਂਟੋ: ਲੌਬਲਾਸ ਕੰਪਨੀ ਵਲੋਂ ਉਸ ਦੇ ਬੈਨਰ ਥਲੇ ਚੱਲ ਰਹੇ 52 ਗੈਰਮੁਨਾਫਾ ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਆਗਾਮੀ 12 ਮਹੀਨਿਆਂ ਵਿਚ ਇਹ ਸਟੋਰ ਬੰਦ ਕਰ ਦਿਤੇ ਜਾਣਗੇ। ਇਸ ਪੂਰੀ ਪ੍ਰਕਿਰਿਆ ਨਾਲ ਲੌਬਲਾਸ ਦੀ ਵਿਕਰੀ ਵਿਚ ਕੁੱਲ 300 ਮਿਲੀਅਨ ਡਾਲਰ ਦੀ ਗਿਰਾਵਟ ਆਵੇਗੀ। ਪਰ ਲੌਬਲਾਸ ਨੇ ਦਸਿਆ ਕਿ ਸਟੋਰਾਂ ਦੇ ਬੰਦ ਹੋਣ ਨਾਲ ਅਪਰੇਟਿੰਗ ਇਨਕਮ ਵਿਚ 35 ਮਿਲੀਅਨ ਤੋਂ 40 ਮਿਲੀਅਨ ਦਾ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਇਸ ਸਾਲ ਲੌਬਲਾਸ ਵਲੋਂ 1.2 ਬਿਲੀਅਨ ਡਾਲਰ ਦਾ ਐਕਸਪੈਸ਼ਨ ਪਲਾਨ ਘੋਸਿ਼ਤ ਕੀਤਾ ਗਿਆ ਸੀ ਜਿਸ ਅਨੁਸਾਰ 50 ਨਵੇਂ ਸਟੋਰ ਖੋਲਣ ਦੀ ਤਜ਼ਵੀਜ਼ ਸੀ ਅਤੇ 100 ਸਟੋਰਾਂ ਨੂੰ ਹੋਰ ਵਧੀਆ ਬਣਾਇਆ ਜਾਣਾ ਸੀ। ਸਟੋਰਾਂ ਨੂੰ ਵਧੀਆ ਬਣਾਏ ਜਾਣ ਦੇ ਪ੍ਰੌਜੈਕਟ ਅਧੀਨ ਜੋਅ ਫਰੈਸ਼ ਦੇ ਕਪੜਿਆਂ ਦੇ ਸਟੋਰ ਨੂੰ ਗਰੌਸਰੀ ਸਟੋਰਾਂ ਨਾਲ ਰਲਾਉਣਾ ਸੀ। ਕੰਪਨੀ ਵਲੋਂ ਇਹ ਫੈਸਲਾ ਅੱਜ ਦੂਜੇ ਕੁਆਟਰ ਦੇ ਨਤੀਜੇ ਪੇਸ਼ ਕਰਨ ਵੇਲੇ ਆਇਆ। ਕੰਪਨੀ ਨੇ ਇਸ ਕੁਆਟਰ ਵਿਚ 185 ਮਿਲੀਅਨ ਡਾਲਰ ਦਾ ਮੁਨਾਫਾ ਰਿਪੋਰਟ ਕੀਤਾ ਹੈ ਜੋ ਕਿ 45 ਸੈਂਟ ਪ੍ਰਤੀ ਸ਼ੇਅਰ ਬਣਦਾ ਹੈ। ਬੀਤੇ ਸਾਲ ਕੰਪਨੀ ਨੇ 456 ਮਿਲੀਅਨ ਡਾਲਰ ਦਾ ਨੁਕਸਾਨ ਦਰਸਾਇਆ ਸੀ ਜੋ ਕਿ 1.13 ਡਾਲਰ ਪ੍ਰਤੀ ਸੇਅਰ ਸੀ।

Facebook Comment
Project by : XtremeStudioz