Close
Menu

ਲੌਰੀਨ ਹਾਰਪਰ ਨੇ ਕੈਂਪੇਨ ਦੌਰਾਨ ਦੋ ਰਾਈਡਿੰਗਜ਼ ਦਾ ਕੀਤਾ ਦੌਰਾ

-- 06 August,2015

ਟੋਰਾਂਟੋ: ਬੁੱਧਵਾਰ ਤੋਂ ਰਾਜਨੀਤਕ ਗਤਿਵਿਧੀਆਂ ਦੇ ਕੇਂਦਰ ਜੀ.ਟੀ.ਏ. ਇਲਾਕੇ ਵਿਚ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਪਤਨੀ ਲੌਰੀਨ ਹਾਰਪਰ ਵੱਲੋਂ ਆਪਣੇ ਪਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਮਰਥਨ ਲਈ ਕੈਂਪੇਨ ਵਿਚ ਹਿੱਸਾ ਲੈਣ ਦੀਆਂ ਤਿਆਰਿਆਂ ਕਰ ਚੁੱਕੀ ਹਨ। ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੱਲੋਂ ਹੁਣ ਲੀਡਰਾਂ ਵਿਚਾਲੇ ਹੋਣ ਵਾਲੀ ਡੋਬੇਟ ਦੀ ਤਿਆਰੀ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਇਹ ਬਹੁਤ ਹੀ ਸੁਭਾਵਿਕ ਗੱਲ ਹੈ ਕਿ ਚੋਣਾਂ ਦੀ ਕੈਂਪੇਨਿੰਗ ਸ਼ੁਰੂ ਹੋਣ ਸਾਰ ਹੀ ਹਰ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਇਹ ਕੋਸ਼ਿਸ਼ ਆਰੰਭ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪਾਰਟੀ ਲਈ ਵੱਧ ਤੋਂ ਵੱਧ ਕੈਂਪੇਨਿੰਗ ਕਰਕੇ ਵੱਧ ਤੋਂ ਵੱਧ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੀ ਕੀਮਤੀ ਰਾਏ ਨੂੰ ਅਪਣਾ ਸਕਣ। ਕੰਜ਼ਰਵਟਿਵ ਪਾਰਟੀ ਵੱਲੋਂ ਵੀ ਹਰ ਕੋਸ਼ਿਸ਼ ਕਰਕੇ ਆਪਣੀ ਪਾਰਟੀ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਲੌਰੀਨ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਬਹੁਤ ਹੀ ਸਪਸ਼ਟ ਹੈ। ਚੋਣਾਂ ਦੇ ਕੈਂਪੇਨ ਜਲਦੀ ਸ਼ੁਰੂ ਕੀਤੇ ਜਾਣ ਦੀ ਕਾਲ ਤੋਂ ਬਾਅਦ ਜਿੰਨੇ ਵੀ ਸਮਰਥਕ ਪਾਰਟੀ ਦੀ ਜਿੱਤ ਲਈ ਦਿਨ ਰਾਤ ਇਕ ਕੇਰਕੇ ਮਿਹਨਤ ਕਰ ਰਹੇ ਹਨ, ਉਨ੍ਹਾਂ ਵਿਚ ਇਕ ਨਵੀਂ ਤਾਜ਼ਗੀ ਭਰਨ ਅਤੇ ਪਾਰਟੀ ਮੈਂਬਰਾਂ ਨਾਲ ਰਲ਼ ਕੇ ਪਾਰਟੀ ਕੈਂਪੇਨਿੰਗ ਵਿੱਚ ਹਿੱਸਾ ਲੈਣਾ।

ਰਾਜਨੀਤੀ ਨਾਲ ਪਿਆਰ ਕਰਨ ਵਾਲੇ ਲੋਕਾ ਲਈ ਇਹ ਇਕ ਸੁਨਿਹਰੀ ਮੌਕਾ ਹੈ। ਰਾਜਨੀਤਕ ਲੀਡਰਾਂ ਵੱਲੋਂ ਆਪੋ ਆਪਣੀ ਪਾਰਟੀ ਲਈ ਕੀਤੀ ਜਾਣ ਵਾਲੀ ਇਹ ਡਿਬੇਟ ਅਸਲ ਵਿਚ ਲੋਕਾਂ ਨੂੰ ਇਹ ਸਮਝਣ ਵਿਚ ਸਹਾਇਤਾ ਕਰਦੀ ਹੈ ਕਿ ਉਹ ਕਿਹੜੀ ਪਾਰਟੀ ਨੂੰ ਚੁਣਨਗੇ।

ਬੁੱਧਵਾਰ ਨੂੰ ਲੌਰੀਨ ਹਾਰਪਰ ਵੱਲੋਂ ਟੋਰਾਂਟੋ ਇਲਾਕੇ ਵਿਚ ਦੋ ਨਵੀਆਂ ਰਾਈਡਿੰਗਜ਼ ਦਾ ਦੌਰਾ ਕੀਤਾ ਗਿਆ। ਟੋਰਾਂਟੋ ਸ਼ੁਰੂ ਤੋਂ ਹੀ ਕੈਨੇਡਾ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਿਹਾ ਹੈ, ਜਿਸ ਕਾਰਨ ਚੋਣਾਂ ਦੇ ਮੌਸਮ ਵਿਚ ਇੱਥੇ ਇਕ ਚੁਣਾਵੀ ਜੰਗ ਛਿੜਨ ਵਾਲਾ ਮਾਹੌਲ ਬਣ ਜਾਂਦਾ ਹੈ। ਅਗਲੀ ਸਰਕਾਰ ਬਣਨ ਵਿਚ ਇਸ ਇਲਾਕੇ ਦਾ ਇਕ ਵੱਡਾ ਯੋਗਦਾਨ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

Facebook Comment
Project by : XtremeStudioz