Close
Menu

ਲੜਕੀ ਦੀ ਜਾਸੂਸੀ ਮਾਮਲਾ: ਮੋਦੀ ਦੇ ਨਾਲ ਲੜਕੀ ਦੀ ਤਸਵੀਰ ਜਾਰੀ

-- 29 November,2013

ਨਵੀਂ ਦਿੱਲੀ,29 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਗੁਜਰਾਤ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪੀਐਮ ਉਮੀਦਵਾਰ ਨਰੇਂਦਰ ਮੋਦੀ ਦੀ ਉਸ ਲੜਕੀ ਦੇ ਨਾਲ ਫੋਟੋ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਬਾਰੇ ‘ਚ ਅਮਿਤ ਸ਼ਾਹ ‘ਤੇ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਹਨ। ਇੱਕ ਵੈਬਸਾਈਟ ਗੁਲੇਲ ਨੇ ਨਰੇਂਦਰ ਮੋਦੀ ਦੇ ਨਾਲ ਉਸ ਲੜਕੀ ਦੀ ਤਸਵੀਰ ਜਾਰੀ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਅਨੁਸਾਰ ਨਰੇਂਦਰ ਮੋਦੀ ਉਸ ਲੜਕੀ ਨੂੰ 2005 ਤੋਂ ਹੀ ਜਾਣਦੇ ਸਨ। ਗੁਲੇਲ ਨੇ ਕੁੱਝ ਸਮਾਂ ਪਹਿਲਾਂ ਮੋਦੀ ਦੇ ਸਾਥੀ ਅਮਿਤ ਸ਼ਾਹ ਤੇ ਮੁਅੱਤਲ ਪੁਲਿਸ ਅਫਸਰ ਜੀ. ਐਲ ਸਿੰਘਲ ਦੀ ਫੋਨ ‘ਤੇ ਹੋਈ ਗੱਲਬਾਤ ਦੇ ਟੇਪ ਜਾਰੀ ਕੀਤੇ ਸਨ, ਜਿਨ੍ਹਾਂ ‘ਚ ਅਮਿਤ ਸ਼ਾਹ ਇਸ ਲੜਕੀ ਦੀ ਜਾਸੂਸੀ ਕਰਵਾਉਂਦੇ ਸੁਣਾਈ ਦਿੱਤੇ। ਵੀਰਵਾਰ ਨੂੰ ਵੈਬਸਾਈਟ ਨੇ ਦਰਜ਼ਨ ਭਰ ਤਸਵੀਰਾਂ ਜਾਰੀ ਕੀਤੀਆਂ ਹਨ। ਵੈਬਸਾਈਟ ‘ਤੇ ਪਾਈਆਂ ਗਈਆਂ ਇਹ ਤਸਵੀਰਾਂ ਅਕਤੂਬਰ 2005 ‘ਚ ਕੱਛ ਸ਼ਰਦ ਉਤਸਵ ਦੇ ਦੌਰਾਨ ਦੀਆਂ ਹਨ। ਤਸਵੀਰਾਂ ‘ਚ ਲੜਕੀ ਦਾ ਚਿਹਰਾ ਲੁਕਾ ਦਿੱਤਾ ਗਿਆ ਹੈ। ਇੱਕ ਫੋਟੋ ‘ਚ ਨਰੇਂਦਰ ਮੋਦੀ ਪੁਲਿਸ ਅਫਸਰ ਪ੍ਰਦੀਪ ਸ਼ਰਮਾ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ ਤੇ ਲੜਕੀ ਉਨ੍ਹਾਂ ਦੋਵਾਂ ਦੇ ਨਾਲ ਖੜ੍ਹੀ ਹੈ।

Facebook Comment
Project by : XtremeStudioz