Close
Menu

ਲੜੀ ‘ਚ ਵਾਪਸੀ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

-- 15 October,2013

ਜੈਪੁਰ-ਆਸਟ੍ਰੇਲੀਆ ਦੇ ਖਿਲਾਫ ਲੜੀ ‘ਚ ਵਾਪਸੀ ਦੇ ਲਈ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀਆਂ ਕਮੀਆਂ ਨੂੰ ਦੂਰ ਕਰਕੇ ਤਿਆਰੀ ਦੇ ਨਾਲ ਉਤਰੇਗੀ। ਪਹਿਲੇ ਮੈਚ ਵਿਚ 72 ਦੌੜਾਂ ਨਾਲ ਹਾਰ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਐਂਡ ਕੰਪਨੀ ਨੂੰ ਛੇਤੀ ਆਪਣੀ ਕਮੀਆਂ ‘ਤੇ ਪਾਰ ਪਾ ਕੇ ਖੇਡਣਾ ਹੋਵੇਗਾ ਕਿਉਂਕਿ 7 ਮੈਚਾਂ ਦੀ ਇਸ ਲੜੀ ‘ਚ ਲੈਅ ਪਾਣਾ ਜ਼ਰੂਰੀ ਹੈ। ਭਾਰਤੀ ਟੀਮ ਹਾਲਾਂਕਿ ਦੂਜੇ ਮੈਚ ਦੇ ਰਾਹੀਂ ਜਿੱਤ ਦੀ ਰਾਹ ਵਿਚ ਪਰਤਨ ਦੇ ਲਈ ਬੇਤਾਬ ਹੋਵੇਗੀ। ਪਿਛਲੇ ਮੈਚ ‘ਚ ਭਾਰਤੀ ਸਪਿਨਰਾਂ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਪਹਿਲਾਂ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ। ਯੁਵਰਾਜ ਸਿੰਘ ਗੇਂਦਬਾਜ਼ੀ ਵਿਚ ਪ੍ਰਭਾਵੀ ਸਿੱਧ ਹੋਏ ਸਨ। ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ‘ਚ ਵੱਧ ਬਦਲਾਅ ਦੇ ਸਮਰੱਥਕ ਨਹੀਂ ਹਨ। ਸਵਾਈ ਮਾਨ ਸਿੰਘ ਸਟੇਡੀਅਮ ਦੀ ਪਿਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੈ ਅਤੇ ਮੈਚ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਇੱਥੇ ਖੇਡੇ ਗਏ 11 ਇਕ ਰੋਜ਼ਾ ਮੈਚਾਂ ਵਿਚ ਭਾਰਤ ਨੇ 7 ਮੈਚ ਜਿੱਤੇ ਹਨ।

Facebook Comment
Project by : XtremeStudioz