Close
Menu

ਲੜੀ ਜਿੱਤਣ ਉਤਰੇਗੀ ਯੁਵਰਾਜ ਐਂਡ ਕੰਪਨੀ

-- 16 September,2013

India's Yuvraj raises his bat and helmet to celebrate scoring his century during their ICC Cricket World Cup group B match against the West Indies in Chennai

ਬੇਂਗਲੂਰ-16 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਹਿਲੇ ਮੈਚੇ ਵਿਚ ਵੱਡੀ ਜਿੱਤ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤ-ਏ ਦੀ ਟੀਮ ਮੰਗਲਵਾਰ ਨੂੰ ਵੈੱਸਟਇੰਡੀਜ਼-ਏ ਦੇ ਖਿਲਾਫ ਚਿੰਨਾਸਵਾਮੀ ਸਟੇਡੀਅਮ ‘ਚ ਹੋਣ ਵਾਲੇ ਦੂਜੇ ਅਣਅਧਿਕਾਰਤ ਇਕ ਦਿਨਾਂ ਮੈਚ ਵਿਚ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ। ਕਪਤਾਨ ਯੁਵਰਾਜ ਸਿੰਘ ਨੇ ਪਹਿਲੇ ਮੈਚ ‘ਚ 123 ਦੌੜਾਂ ਦੀ ਜ਼ੋਰਦਾਰ ਪਾਰੀ ਖੇਡਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਭਾਰਤ-ਏ ਐਤਵਾਰ ਨੂੰ ਪਹਿਲਾ ਮੈਚ 77 ਦੌੜਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਹੁਣ ਆਪਣੀ ਇਸ ਜੇਤੂ ਮੁਹਿੰਮ ਨੂੰ ਜਾਰੀ ਰੱਖਣ ‘ਚ ਕੋਈ ਕਸਰ ਨਹੀਂ ਛੱਡੇਗੀ। ਯੁਵਰਾਜ ਨੂੰ ਭਾਰਤ-ਏ ਦੀ ਅਗਵਾਈ ਦਾ ਮੌਕਾ ਦੇ ਕੇ ਰਾਸ਼ਟਰੀ ਇਕ ਦਿਨਾਂ ਟੀਮ ਵਿਚ ਵਾਪਸੀ ਦਾ ਮੌਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਚੋਣਕਰਤਾਵਾਂ ਨੂੰ ਪ੍ਰਭਾਵਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕੈਰੇਬੀਆਈ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਕੇ ਸਿਰਫ 89 ਗੇਂਦਾਂ ‘ਤੇ 123 ਦੌੜਾਂ ਬਣਾਈਆਂ।

Facebook Comment
Project by : XtremeStudioz