Close
Menu

ਲੰਕਾ ਕੈਬਨਿਟ: ਰਾਸ਼ਟਰਪਤੀ ਸਿਰੀਸੇਨਾ ਨੇ ਪੁਲੀਸ ਆਪਣੇ ਅਧੀਨ ਰੱਖੀ

-- 21 December,2018

ਕੋਲੰਬੋ, 21 ਦਸੰਬਰ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ 30 ਮੈਂਬਰੀ ਕੈਬਨਿਟ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਰਨੀਲ ਵਿਕਰਮਾਸਿੰਘੇ ਵੱਲੋਂ ਨਾਮਜ਼ਦ ਕੀਤੇ ਮੈਂਬਰਾਂ ਨੂੰ ਅਣਗੌਲਿਆਂ ਕਰ ਦਿੱਤਾ ਅਤੇ ਮੁਲਕ ਦੇ ਸੁਰੱਖਿਆ ਬਲਾਂ ਅਤੇ ਪੁਲੀਸ ਉੱਤੇ ਆਪਣਾ ਕੰਟਰੋਲ ਕਾਇਮ ਰੱਖਿਆ ਜਿਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਵਿਚ ਅਜੇ ਵੀ ਦੁੂਰੀਆਂ ਹਨ। ਕੈਬਨਿਟ ਦਾ ਐਲਾਨ ਵਿਕਰਮਾਸਿੰਘੇ ਵੱਲੋਂ ਮੁੜ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਵਿਕਰਮਾਸਿੰਘੇ ਵੱਲੋਂ ਕੈਬਨਿਟ ਪੁਜ਼ੀਸ਼ਨਾਂ ਲਈ ਨਾਮਜ਼ਦ ਕੀਤੇ ਉਨ੍ਹਾਂ ਵਿਅਕਤੀਆਂ ਨੂੰ ਅਣਗੌਲਿਆ ਕਰ ਦਿੱਤਾ ਜਿਨ੍ਹਾਂ ਨੇ ਸ੍ਰੀਲੰਕਾ ਫਰੀਡਮ ਪਾਰਟੀ ਛੱਡ ਦਿੱਤੀ ਸੀ। ਘੱਟੋ-ਘੱਟ ਤਿੰਨ ਸੀਨੀਅਰ ਸ੍ਰੀਲੰਕਾ ਫਰੀਡਮ ਪਾਰਟੀ ਛੱਡਕੇ ਵਿਕਰਮਾਸਿੰਘੇ ਦੀ ਯੂਨਾਈਟਿਡ ਨੈਸ਼ਨਲ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਰਾਸ਼ਟਰਪਤੀ ਸਿਰੀਸੇਨਾ ਵੱਲੋਂ 26 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਨੂੰ ਅਹੁਦੇ ਤੋਂ ਹਟਾ ਕੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਾਪਕਸੇ ਨੂੰ ਨਿਯੁਕਤ ਕਰਨ ਤੋਂ ਬਾਅਦ ਮੁਲਕ ਵਿਚ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਸੀ।

Facebook Comment
Project by : XtremeStudioz