Close
Menu

ਲੰਡਨ ਵਿੱਚ ਪੰਜਾਬੀ ਦੇ ਕਤਲ ਦਾ ਮੁਲਜ਼ਮ ਗ਼੍ਰਿਫ਼ਤਾਰ

-- 05 January,2015

ਲੰਡਨ,  ਭਾਰਤੀ ਮੂਲ ਦੇ ਨਾਗਰਿਕ ਬਲਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ 32 ਸਾਲਾ ਨੌਜੁਆਨ ਨੂੰ ਦੋਸ਼ੀ ਠਹਿਰਾਇਆ ਹੈ। ਬਲਜੀਤ ਸਿੰਘ ਦੀ ਲਾਸ਼ ਵੈਸਟ ਮਿਡਲੈਂਡਜ਼ ਵਿੱਚ ਘਰ ਦੀ ਬੇਸਮੈਂਟ ਵਿੱਚੋਂ ਮਿਲੀ ਸੀ। ਬਲਜੀਤ ਸਿੰਘ ਦੀ ਲਾਸ਼ ਨਵਾਂ ਸਾਲ ਚੜ੍ਹਨ ਤੋਂ ਦੂਜੇ ਦਿਨ ਬੀਚਜ਼ ਰੋਡ ਰੋਓਲੀ ਰੇਗੀਜ਼ ਵਿੱਚੋਂ ਮਿਲੀ ਸੀ। ਉਹ ਕ੍ਰਿਸਮਸ ਦੇ ਜਸ਼ਨਾਂ ਤੋਂ ਬਾਅਦ ਲਾਪਤਾ ਸੀ। ਉਹ 23 ਦਸੰਬਰ ਨੂੰ ਬਰਮਿੰਘਮ ਤੋਂ ਆਪਣੇ ਪੁੱਤਰ ਦੇ ਜਨਮ ਦਿਨ ਲਈ ਕੇਕ ਲੈਣ ਗਿਆ ਸੀ। ਵੈਸਟ ਮਿਡਲੈਂਡਜ਼ ਦੀ ਪੁਲੀਸ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਸਟੂਅਰਟ ਮਿਲਰਸ਼ਿਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ। ਪੋਸਟਮਾਰਟਮ ਦੀ ਰਿਪੋਰਟਾਂ     ਅਨੁਸਾਰ ਉਸ ਦੇ ਸਿਰ ਵਿੱਚ ਸੱਟ ਦੇ ਨਿਸ਼ਾਨ ਸਨ ਅਤੇ ਧੌਣ ਉੱਤੇ ਚਾਕੂ ਦੇ ਨਿਸ਼ਾਨ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 27 ਸਾਲਾ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।  ਜਿਸ ਨੂੰ ਜ਼ਮਾਨਤ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਵੁਲਵਰਹੈਂਪਟਨ ‘ਚ ਮੈਜਿਸਟਰੇਟ ਦੀ ਅਦਾਲਤ ਵਿੱਚ ਭਲਕੇ ਪੇਸ਼ ਕੀਤਾ ਜਾਵੇਗਾ।

Facebook Comment
Project by : XtremeStudioz