Close
Menu

ਲੰਦਨ ‘ਚ ਡਾ: ਅੰਬੇਡਕਰ ਦਾ ਘਰ ਖਰੀਦੇਗੀ ਭਾਰਤ ਸਰਕਾਰ

-- 15 June,2015

ਲੰਦਨ, 15 ਜੂਨ -ਭਾਰਤ ਸਰਕਾਰ ਲੰਦਨ ਵਿਚ ਕਰੀਬ 40 ਲੱਖ ਪੌਾਡ (39 ਕਰੋੜ ਰੁਪਏ ਤੋਂ ਵੀ ਵੱਧ) ਵਿਚ ਇਕ ਅਜਿਹੀ ਮਹੱਤਵਪੂਰਨ ਜਾਇਦਾਦ ਖਰੀਦਣ ਵਾਲਾ ਹੈ, ਜਿਥੇ ਡਾ: ਭੀਮ ਰਾਓ ਅੰਬੇਡਕਰ ਆਪਣੇ ਵਿਦਿਆਰਥੀ ਜੀਵਨ ਦੌਰਾਨ 1920 ਦੇ ਦਹਾਕੇ ‘ਚ ਰਹਿੰਦੇ ਸਨ | ਉੱਤਰਲ ਲੰਦਨ ਦੇ ਚਾਕ ਫਾਰਮ ਇਲਾਕੇ ਵਿਚ 10 ਕਿੰਗ ਹੈਨਰੀ ਰੋਡ ‘ਤੇ ਸਥਿਤ ਟਾਊਨਹਾਊਸ ਦੇ ਬਾਹਰ ਲਿਖੇ ਹੋਏ ‘ਅੰਡਰ ਆਫਰ’ ਤੋਂ ਪਤਾ ਲਗਦਾ ਹੈ ਕਿ ਘਰ ਦੀ ਵਿਕਰੀ ਪ੍ਰਕਿਰਿਆ ਪੂਰੀ ਹੋਣ ਦੇ ਕਰੀਬ ਹੈ | ਨੀਲੇ ਰੰਗ ਦੀਆਂ ਪੱਟੀਆਂ ਵਿਚ ਇਥੇ ਲਿਖਿਆ ਹੈ ਕਿ ਡਾ: ਅੰਬੇਡਕਰ ਸਾਲ 1921-22 ‘ਚ ਲੰਦਨ ਸਕੂਲ ਆਫ ਇਕਨਾਮਿਕਸ ‘ਚ ਪੜ੍ਹਾਈ ਦੌਰਾਨ ਇਸ ਘਰ ਵਿਚ ਰਹਿੰਦੇ ਸਨ | ਭਾਰਤੀ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਘਰ ਦੀ ਵਿਕਰੀ ਦਾ ਕੰਮ ਚੱਲ ਰਿਹਾ ਹੈ, ਮਹਾਰਾਸ਼ਟਰ ਸਰਕਾਰ ਵੱਲੋਂ ਇਸ ਘਰ ਨੂੰ ਖਰੀਦਣ ਦੇ ਫੈਸਲੇ ਤੋਂ ਬਾਅਦ ਅਧਿਕਾਰੀ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੇ ਹਨ |

Facebook Comment
Project by : XtremeStudioz