Close
Menu

ਲੰਬੀ ਬੀਮਾਰੀ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

-- 05 December,2017

ਮੁੰਬਈ — ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 3 ਹਫਤਿਆਂ ਤੋਂ ਬੀਮਾਰ ਸਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਚੱਲ ਰਿਹਾ ਸੀ। ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) ‘ਚ ਕੰਮ ਕਰ ਚੁੱਕੇ ਸਨ। ਉਨ੍ਹਾਂ ਦਾ ਜਨਮ 18 ਮਾਰਚ, 1938 ਨੂੰ ਕੋਲਕਾਤਾ ‘ਚ ਹੋਇਆ ਸੀ।
ਮਸ਼ਹੂਰ ਫਿਲਮਾਂ
60 ਅਤੇ 70 ਦੇ ਦਹਾਕੇ ‘ਚ ਉਨ੍ਹਾਂ ‘ਜਬ ਜਬ ਫੁੱਲ ਖਿਲੇ’, ‘ਕੰਨਿਆਦਾਨ’, ‘ਸ਼ਰਮੀਲੀ’, ‘ਆ ਗਲੇ ਲੱਗ ਜਾ’, ‘ਰੋਟੀ ਕਪੜਾ ਔਰ ਮਕਾਨ’, ‘ਚੋਰ ਮਚਾਏ ਸ਼ੋਰ’ ਵਰਗੀਆਂ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।
2 ਸਾਲ ਪਹਿਲਾਂ ਦਾਦਾ ਸਾਹਿਬ ਫਾਲਕੇ ਐਵਾਰਡ
1984 ‘ਚ ਪਤਨੀ ਜੇਨਿਫਰ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਸ਼ਸ਼ੀ ਕਪੂਰ ਕਾਫੀ ਇਕੱਲੇ ਰਹਿ ਗਏ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਕਾਫੀ ਵਿਗੜ ਗਈ ਗਈ। ਬੀਮਾਰ ਦੀ ਵਜ੍ਹਾ ਨਾਲ ਸ਼ਸ਼ੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਸਾਲ 2011 ‘ਚ ਸ਼ਸ਼ੀ ਕਪੂਰ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਸਨ। 2015 ‘ਚ ਉਨ੍ਹਾਂ ਨੂੰ ਦਾਦਾ ਸਾਹਿਬ ਪੁਰਸਕਾਰ ਵੀ ਮਿਲ ਚੁੱਕਿਆ ਸੀ। ਕਪੂਰ ਖਾਨਦਾਨ ਦੇ ਉਹ ਅਜਿਹੇ ਤੀਜੇ ਸ਼ਖਸ ਹਨ ਜਿਨ੍ਹਾਂ ਨੂੰ ਅਜਿਹਾ ਸਮਮਾਨ ਹਾਸਲ ਹੋਇਆ ਸੀ।

Facebook Comment
Project by : XtremeStudioz