Close
Menu

ਲੰਮੇ ਸਮੇਂ ਤੱਕ ਚੱਲਣ ਵਾਲੀ ਚੋਣ ਮੁਹਿੰਮ ਨਾਲ ਟੈਕਸਪੇਅਰਜ਼ ‘ਤੇ ਵਧੇਗਾ ਭਾਰ

-- 29 July,2015

ਓਟਾਵਾ: ਅਕਤੂਬਟ 19 ਨੂੰ ਹੋਣ ਵਾਲੀਆਂ ਫ਼ੈਡਰਲ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਲੋੜੀਂਦੇ ਸਮੇਂ ਤੋਂ ਪਹਿਲਾਂ ਹੀ ਕੈਂਪੇਨਿੰਗ ਸ਼ੁਰੁ ਕਰ ਦਿੱਤੀ ਗਈ ਹੈ। ਇਕ ਦੂਜੇ ਤੋਂ ਅੱਗੇ ਵੱਧ ਕੇ ਵਿਟਰਾਂ ਵਿਚ ਅਪਣੇ ਲਈ ਵਿਸ਼ਵਾਸ ਕਾਇਮ ਰੱਖਣ ਅਤੇ ਵੱਧ ਤੋਂ ਵੱਧ ਵੋਟਾਂ ਨੂੰ ਯਕੀਨੀ ਬਣਾਉਣ ਦੀ ਇਸ ਦੌੜ ਵਿਚ ਹੋਣ ਵਾਲਾ ਕੁਲ ਖਰਚ ਸਿਰਫ਼ ਸਿਆਸੀ ਪਾਰਟੀਆਂ ਦੀ  ਜੇਬ ਵਿਚੋਂ ਹੀ ਨਹੀਂ ਨਿਕਲਦਾ, ਸਗੋਂ ਇਸ ਖਰਚ ਵਿਚ ਇਕ ਵੱਡਾ ਹਿੱਸਾ ਟੈਕਸਪੇਅਰਜ਼ ਵੱਲੋਂ ਦਿੱਤੀ ਗਈ ਰਾਸ਼ੀ ਦਾ ਵੀ ਹੁੰਦਾ ਹੈ।

ਪ੍ਰਸ਼ਾਸਨਿਕ ਪੱਧਰ ’ਤੇ ਹੋਣ ਵਾਲੀਆਂ ਰੈਲੀਆਂ, ਚੋਣ ਪ੍ਰਦਰਸ਼ਨ ਅਤੇ ਡੋਰ ਟੂ ਡੋਰ ਕੈਂਪੇਨਿੰਗ ਆਦਿ ਵਿਚ ਆਉਣ ਵਾਲੇ ਖਰਚ ਵੀ ਵੱਧਦੇ ਹਨ। ਪਾਰਟੀ ਦੇ ਮੈਂਬਰਾਂ ਵੱਲੋਂ ਕੀਤੀਆਂ ਜਾਣ ਵਾਲੀਆ ਰੈਲੀਆਂ ਆਦਿ ਲਈ ਦਿਨ ਪ੍ਰਤੀ ਦਿਨ ਵਧਣ ਵਾਲੇ ਖਰਚੇ ਦਾ ਭਾਰ ਸਿਰਫ਼ ਇਹਨਾਂ ਪਾਰਟੀਆਂ ਦੇ ਸਿਰ ਹੀ ਨਹੀਂ ਪੈਂਦਾ ਸਗੋਂ ਅਸਿੱਧੇ ਢੰਗ ਨਾਲ ਆਮ ਲੋਕਾਂ ਦੇ ਸਿਰ ਵੀ ਪੈਂਦਾ ਹੈ। ਇਲੈਕਸ਼ਨ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਫ਼ਾਲ ਹੋਣ ਵਾਲੀਆਂ ਚੋਣਾਂ ਲਈ ਕਾਨੂੰਨੀ ਰੂਪ ਵਿਚ ਕੈਂਪੇਨਿੰਗ ਲਈ ਘੱਟ ਤੋਂ ਘੱਟ 37 ਦਿਨਾਂ ਦਾ ਸਮਾਂ ਮਿਲਦਾ ਹੈ। ਜਿਸ ਦੌਰਾਨ ਲਗਭਗ 375 ਮਿਲੀਅਨ ਡਾਲਰ ਦਾ ਖਰਨਾ ਪ੍ਰਸ਼ਾਸਨ ‘ਤੇ ਪੈਂਦਾ ਹੈ।

ਹਾਲ ਦੀ ਘੜੀ ਇਸ ਅਜੰਸੀ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਲੰਮਾਂ ਸਮਾਂ ਚੱਲਣ ਵਾਲੀ ਚੋਣ ਮੁਹਿੰਮ ਕਾਰਨ ਇਸ ਖਰਚੇ ਵਿਚ ਕਿੰਨਾ ਵਾਧਾ ਹੋਵੇਗਾ, ਪਰ ਇਕ ਅਨੁਮਾਨ ਅਨੁਸਾਰ ਇਹ ਖਰਚਾ 37 ਦਿਨਾਂ ਦੇ ਕੈਂਪੇਨ ਦੌਰਾਨ ਹੋਣ ਵਾਲੇ ਖਰਚੇ ਨਾਲੋਂ ਕਿਤੇ ਵੱਧ ਹੋਣ ਦੀ ਸੰਭਾਵਨਾ ਹੈ।

ਅਜੰਸੀ ਦੀ ਸਪੋਕਸਵੂਮੈਨ ਡੀਐਨ ਬੈਨਸਨ ਨੇ ਕਿਹਾ ਕਿ ਸਧਾਂਰਨ ਨਾਲੋਂ ਲੰਮੇ ਸਮੇਂ ਚੱਲਣ ਵਾਲੀ ਇਸ ਚੋਣ ਕੈਂਪੇਨਿੰਗ ਦੌਰਾਨ ਪ੍ਰਸ਼ਾਸਨਿਕ ਪੱਧਰ ‘ਤੇ ਸਿਆਸੀ ਪਾਰਟੀਆਂ ਨੂੰ ਵਧੇਰੇ ਸਮੇਂ ਲਈ ਆਫ਼ਿਸ ਲੀਜ਼, ਦੇਸ਼ ਭਰ ਵਿਚ ਲਗਭਗ 338 ਰਾਇੰਡਿੰਗਜ਼ ਵਿਚ ਟੈਲੀਫ਼ੋਨ ਦੀ ਸੁਵਿਧਾ, ਫ਼ਰਨੀਚਰ ਦਾ ਰੈਂਟ, ਸਟਾਫ਼ ਨੂੰ ਵਧੇਰੇ ਸਮੇਂ ਲਈ ਕੰਮ ਕਰਨ ਲਈ ਦਿੱਤੀ ਜਾਣ ਵਾਲੀ ਤਨਖ਼ਵਾਹ ਆਦਿ ਵਿਚ ਉਮੀਦ ਨਾਲੋਂ ਕਿਤੇ ਜ਼ਿਆਦਾ ਖਰਚਾ ਹੁੰਦਾ ਹੈ।

ਲੰਮਾ ਸਮਾਂ ਚੱਲਣ ਵਾਲੀ ਚੋਣ ਕੈਂਪੇਨ ਕਾਰਨ ਇਸ ਖਰਚ ਦਾ ਭਾਰ ਨਾ ਸਿਰਫ਼ ਪ੍ਰਸ਼ਾਸਨ ‘ਤੇ ਪੈਂਦਾ ਹੈ, ਸਗੋਂ ਟੈਕਸਪੇਅਰਜ਼ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਵੀ ਇਸ ਵਿਚ ਸ਼ਾਮਿਲ ਹੋ ਜਾਂਦੀ ਹੈ। ਚੋਣ ਮੁਹਿੰਮ ਵਿਚ ਵਿਅਸਤ ਸਿਆਸੀ ਪਾਰਟੀਆਂ, ਉਨ੍ਹਾਂ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਨੂੰ ਡੋਨੇਸ਼ਨਸ ‘ਤੇ ਮਿਲਣ ਵਾਲੀ ਸਬਸਿਡੀ, ਕੈਂਪੇਨਿੰਗ ਲਈ ਮਿਲਣ ਵਾਲੀ ਸਬਸਿਡੀ ਆਦਿ ਨਾਲ ਵੀ ਇਸ ਖਰਚ ਵਿਚ ਵਾਧਾ ਹੋਇਆ ਹੈ। ਚੋਣ ਮੁਹਿੰਮ ਦੌਰਾਨ ਜ਼ਿਆਦਾਤਰ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ ਕੀਤੇ ਗਏ ਖਰਚ ਦਾ ਵੱਡਾ ਹਿੱਸਾ ਡੋਨੇਸ਼ਨਜ਼ ਵੱਲੋਂ ਹੀ ਆਉਂਦਾ ਹੈ। ਇਸ ਲਈ ਲੰਮਾਂ ਸਮਾਂ ਚੱਲਣ ਵਾਲੇ ਇਲੈਕਸ਼ਨ ਕੈਂਪੇਨ ਸਿੱਧੇ ਰੂਪ ਵਿਚ ਇਸ ਖਰਚ ਵਿਚ ਵਾਧਾ ਹੀ ਕਰਨਗੇ।

Facebook Comment
Project by : XtremeStudioz