Close
Menu

ਲੱਖੋਵਾਲ ਨੇ ਫਸਲਾਂ ਦੇ ਮੁੱਲ ਨਿਰਧਾਰਤ ਕਰਨ ਲਈ ਅਜਾਦ ਸੰਸਥਾਂ ਬਣਾਉਣ ਦੀ ਕੀਤੀ ਮੰਗ

-- 09 August,2013

10-5-X-7

ਚੰਡੀਗੜ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)- ਭਾਰਤੀ ਕਿਸਾਨ ਯੂਨੀਅਨ ਵਲੋ ਘੱਟੋ ਘੱਟ  ਸਮਰਥਨ ਮੁੱਲ ਨਿਰਧਾਰਤ ਕਰਨ ਦੇ ਢੰਗ ਤਰੀਕੇ ਨੂੰ ਸੋਧਣ ਸਬੰਧੀ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋ ਬਣਾਈ ਕਮੇਟੀ ਦੀ ਮੀਟਿੰਗ ਵਿੱਚ ਖੇਤੀਬਾੜੀ ਭਾਅ ਤੇ ਲਾਗਤ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ। ਜੱਥੇਬੰਦੀ ਵੱਲੋ ਕੱਲ• ਨਵੀਂ ਦਿੱਲੀ ਵਿਖੇ ਅਚਾਰੀਆਂ ਜਗਦੀਸ ਚੰਦਰ ਬੋਸ ਹਾਲ ਕ੍ਰਿਸ਼ੀ ਭਵਨ ਵਿਖੇ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਅਤੇ ਰਾਸ਼ਟਰੀ ਕੋਆਰਡੀਨੇਟਰ ਸ੍ਰੀ ਅਜਮੇਰ ਸਿੰਘ ਲੱਖੋਵਾਲ ਨੇ  ਕੇਂਦਰੀ ਖੇਤੀਬਾੜੀ  ਭਾਅ ਅਤੇ ਲਾਗਤ ਕਮਿਸ਼ਨ ਦੇ ਕੰਮ ਕਰਨ ਦੇ ਢੰਗ ਤਰੀਕੇ ਤੇ ਗੰਭੀਰ ਇਤਰਾਜ ਕਰਦੇ ਹੋਏ ਇਸ ਕਮਿਸ਼ਨ ਨੂੰ ਇੱਕ ਅਜਾਦ ਸੰਸਥਾਂ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਸਮੇਂ ਇਹ ਕਮਿਸਨ ਕੇਂਦਰੀ ਖੇਤੀਬਾੜੀ ਮੰਤਰੀ ਦੇ ਅਧੀਨ ਕੰਮ ਕਰਦਾ ਹੈ ਅਤੇ ਇਹ ਅਜਾਦ ਤੌਰ ਤੇ ਆਪਣੇ ਸਿਫਾਰਸਾਂ ਕਰਨ ਦੇ ਅਸਮਰੱਥ ਹੈ। ਡਾ ਰਮੇਸ ਚੰਦ ਡਾਇਰੈਕਟਰ , ਐਨ ਸੀ ਏ ਪੀ  ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ  ਕੇਂਦਰੀ ਖੇਤੀਬਾੜੀ ਭਾਅ ਤੇ ਲਾਗਤ ਕਮਿਸ਼ਨ ਦੇ ਨੁਮਾਇੰਦੇ ,  ਉੱਤਰ ਪ੍ਰਦੇਸ਼ , ਗੁਜਰਾਤ , ਆਧਰਾਂ ਪ੍ਰਦੇਸ਼ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਚੌਧਰੀ ਰਕੇਸ ਟਿਕੈਤ , ਚੌਧਰੀ ਯੁੱਧਵੀਰ ਸਿੰਘ, ਸੀ੍ਰਮਤੀ ਚੁਕੀਨੰਜਾਂਸਵਾਮੀ ਅਤੇ ਸ੍ਰੀਮਤੀ ਕਵਿਤਾ ਵੱਲੋ ਭਾਗ ਲਿਆ ਗਿਆ। ਮੀਟਿੰਗ ਵਿੱਚ ਮੱਧ ਪ੍ਰਦੇਸ਼ , ਗੁਜਰਾਤ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋ ਆਪਣੇ ਆਪਣੇ ਰਾਜ ਦੇ ਖੇਤੀਬਾੜੀ ਜਿਨਸਾਂ ਦੀ ਲਾਗਤ ਸਬੰਧੀ ਅੰਕੜੇਂ ਪੇਸ ਕੀਤੇ ਗਏ। ਖੇਤੀਬਾੜੀ ਤੇ ਲਾਗਤ ਕਮਿਸ਼ਨ ਦੇ ਅਧਿਕਾਰੀਆਂ ਵੱਲੋ ਭਾਅ ਨਿਰਧਾਰਤ ਕਰਨ ਦੀ ਮੌਜੂਦਾ ਵਿਧੀ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਕਿਸਾਨ ਨੇਤਾਵਾਂ ਵੱਲੋ ਮੀਟਿੰਗ ਵਿੱਚ ਇਸ ਕਮਿਸ਼ਨ ਨੂੰ ਚੌਣ ਕਮਿਸ਼ਨ ਦੀ ਤਰ•ਾਂ ਇੱਕ ਅਜਾਦ ਕਮਿਸ਼ਨ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਇਹ ਕਮਿਸ਼ਨ ਕੇਵਲ ਖੇਤੀਬਾੜੀ ਜਿਨਸਾਂ ਨੂੰ ਪੈਦਾ ਕਰਨ ਤੇ ਆਉਣ ਵਾਲੀ ਲਾਗਤ ਅਤੇ ਕਿਸਾਨ ਨੂੰ ਦਿੱਤੇ ਜਾਣ ਵਾਲੇ ਲਾਭ ਤੇ ਹੀ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਕਮਿਸ਼ਨ ਤੇ ਇੰਡਸ਼ਟਰੀ ਅਤੇ ਮਹਿੰਗਾਈ ਨੂੰ ਮੱਦੇਨਜਰ ਰੱਖਣ ਦੀ ਲਗਾਈਆਂ ਸਰਤਾਂ ਨੂੰ  ਖਤਮ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਨੇਤਾਵਾਂ ਵੱਲੋ ਕਿਸਾਨਾਂ ਨੂੰ ਸਕਿੱਲਡ ਲੇਬਰ ਗਿਣਨ ਦੀ ਵੀ ਮੰਗ ਕਰਦੇ ਹੋਏ ਫਸਲ ਪੈਦਾ ਕਰਨ ਤੇ ਕਿਸਾਨ ਵੱਲੋ ਕੀਤੇ ਜਾ ਰਹੇ ਖਰਚੇ ਦੇ ਹਰ ਪੱਖ ਨੂੰ ਕਮੇਟੀ ਮੈਬਰਾਂ ਸਾਹਮਣੇ ਪੇਸ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਵੱਲੋ ਕਿਸਾਨ ਨੇਤਾਵਾਂ ਦੇ ਸੁਝਾਵਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਇਸ ਦੇ ਯੋਗ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

Facebook Comment
Project by : XtremeStudioz