Close
Menu

ਵਨ ਡੇ ਸੂਚੀ ‘ਚ ਨੰਬਰ ਵਨ ਆਸਟ੍ਰੇਲੀਆ ਤੋਂ ਭਾਰਤ ਸਿਰਫ 0.2 ਅੰਕ ਪਿੱਛੇ

-- 17 December,2014

ਦੁਬਈ, ਭਾਰਤ ਭਾਵੇਂ ਹੀ ਟੈਸਟ ਰੈਂਕਿੰਗ ਵਿਚ ਆਸਟ੍ਰੇਲੀਆ ਤੋਂ ਕਾਫੀ ਪਿੱਛੇ ਹੋਵੇ ਪਰ ਵਨ ਡੇ ‘ਚ ਮੌਜੂਦਾ ਵਿਸ਼ਵ ਕੱਪ ਜੇਤੂ ਟੀਮ ਇਕ ਦਿਨਾ ਸੂਚੀ ਵਿਚ ਚੋਟੀ ‘ਤੇ ਕਾਬਜ਼ ਕੰਗਾਰੂ ਟੀਮ ਤੋਂ ਸਿਰਫ 0.2 ਅੰਕ ਪਿੱਛੇ ਹੈ। ਭਾਰਤ ਤੇ ਆਸਟ੍ਰੇਲੀਆ ਦੋਵਾਂ ਦੇ ਬਰਾਬਰ 117 ਅੰਕ ਹਨ ਤੇ ਅਗਲੇ ਮਹੀਨੇ 18 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿਕੋਣੀ ਲੜੀ ਵਿਚ ਇਨ੍ਹਾਂ ਦੋਵਾਂ ਟੀਮਾਂ ਦੇ ਹਿੱਸਾ ਲੈਣ ਤੋਂ ਬਾਅਦ ਹੀ ਇਸ ਵਿਚ ਫਰਕ ਆ ਸਕੇਗਾ। ਦੱਖਣੀ ਅਫਰੀਕਾ 112 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਉਸ ਤੋਂ ਬਾਅਦ ਸ਼੍ਰੀਲੰਕਾ, ਇੰਗਲੈਂਡ, ਪਾਕਿਸਤਾਨ ਤੇ ਵੈਸਟਇੰਡੀਜ਼ ਦਾ ਨੰਬਰ ਆਉਂਦਾ ਹੈ। ਬੱਲੇਬਾਜ਼ੀ ਸੂਚੀ ‘ਚ ਵਿਰਾਟ ਕੋਹਲੀ ਪਹਿਲਾਂ ਦੀ ਹੀ ਤਰ੍ਹਾਂ ਦੂਜੇ ਸਥਾਨ ‘ਤੇ ਹੈ, ਜਦਕਿ ਦੱਖਣੀ ਅਫਰੀਕਾ ਦਾ ਏ. ਬੀ. ਡਿਵਿਲੀਅਰਸ ਹੁਣ ਵੀ ਚੋਟੀ ‘ਤੇ ਬਣਿਆ ਹੋਇਆ ਹੈ। ਗੇਂਦਬਾਜ਼ੀ ਵਿਚ ਭਾਰਤ ਦਾ ਭੁਵਨੇਸ਼ਵਰ   ਕੁਮਾਰ ਟਾਪ-10 ਵਿਚ ਸ਼ਾਮਲ ਇਕੱਲਾ ਭਾਰਤੀ ਗੇਂਦਬਾਜ਼ ਹੈ।

Facebook Comment
Project by : XtremeStudioz