Close
Menu

ਵਨ ਰੈਂਕ ਵਨ ਪੈਨਸ਼ਨ ਲਈ ਅੱਜ ਤੋਂ ਸ਼ੁਰੂ ਹੋਵੇਗਾ ਸਾਬਕਾ ਸੈਨਿਕਾਂ ਦਾ ਮਹਾ ਸੰਗਰਾਮ

-- 14 June,2015

ਨਵੀਂ ਦਿੱਲੀ, 14ਜੂਨ- ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਅੱਜ ਤੋਂ ਸਾਬਕਾ ਫ਼ੌਜੀ ਮਹਾ ਸੰਗਰਾਮ ਰੈਲੀ ਕਰ ਕੇ ਅੰਦੋਲਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਸਰਕਾਰ ਦੇ ਨਾਲ ਗੁਜ਼ਰੇ ਦਸ ਦਿਨਾਂ ‘ਚ ਹੋਈ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਵਿਰੋਧ ਲਈ ਸੜਕ ‘ਤੇ ਉੱਤਰ ਰਹੇ ਸਾਬਕਾ ਸੈਨਿਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਵਾਅਦੇ ਤੇ ਦਿਲਾਸੇ ਤਾਂ ਮਿਲੇ ਪਰ ਅਮਲ ਦਾ ਅਜੇ ਤੱਕ ਇੰਤਜ਼ਾਰ ਹੈ। ਆਪਣੇ ਗ਼ੁੱਸੇ ਦਾ ਇਜ਼ਹਾਰ ਕਰਨ ਲਈ ਇਹ ਸਾਬਕਾ ਫ਼ੌਜੀ ਅੱਜ ਜੰਤਰ ਮੰਤਰ ‘ਤੇ ਵੱਡੀ ਲੜਾਈ ਦੀ ਤਿਆਰੀ ‘ਚ ਹਨ। ਵਨ ਰੈਂਕ ਵਨ ਪੈਨਸ਼ਨ ਦੀ ਮੰਗ ਲੈ ਕੇ ਸਾਬਕਾ ਫ਼ੌਜੀ ਜੰਤਰ ਮੰਤਰ ‘ਤੇ ਸਵੇਰੇ ਸਾਢੇ 10 ਵਜੇ ਅੰਦੋਲਨ ਦੀ ਸ਼ੁਰੂਆਤ ਕਰਨਗੇ। ਦਿੱਲੀ ਸਮੇਤ ਦੇਸ਼ ਦੇ 50 ਤੋਂ ਜ਼ਿਆਦਾ ਸ਼ਹਿਰਾਂ ‘ਚ ਵਿਰੋਧ ਰੈਲੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਸਾਬਕਾ ਸੈਨਿਕਾਂ ਦੇ ਸੰਗਠਨ 15 ਜੂਨ ਤੋਂ ਆਪਣੀਆਂ ਮੰਗਾਂ ਦੇ ਪੂਰੇ ਹੋਣ ਤੱਕ ਭੁੱਖ ਹੜਤਾਲ ਦਾ ਵੀ ਐਲਾਨ ਕਰ ਰਹੇ ਹਨ, ਨਾਲ ਹੀ ਇਹ ਲੋਕ ਰਾਸ਼ਟਰਪਤੀ ਨੂੰ ਆਪਣੇ ਮੈਡਲ ਵਾਪਸ ਕਰਨ ਦੀ ਵੀ ਤਿਆਰੀ ਕਰ ਰਹੇ ਹਨ।

Facebook Comment
Project by : XtremeStudioz