Close
Menu

‘ਵਨ ਰੈਂਕ , ਵਨ ਪੈਨਸ਼ਨ’ ਲਾਗੂ ਕਰਨ ਨੂੰ ਲੈ ਕੇ ਸਰਕਾਰ ਪ੍ਰਤੀਬੱਧ- ਪ੍ਰਧਾਨ ਮੰਤਰੀ

-- 30 May,2015

ਨਵੀਂ ਦਿੱਲੀ, 30 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਸੈਨਿਕਾਂ ਲਈ ‘ਵਨ ਰੈਂਕ, ਵਨ ਪੈਨਸ਼ਨ’ ਯੋਜਨਾ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਅੱਜ ਸਵੇਰੇ ਇਕ ਟਵੀਟ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇਕ ਅਹੁਦਾ ਇਕ ਪੈਨਸ਼ਨ’ ਦੇ ਪ੍ਰਤੀ ਸਰਕਾਰ ਪ੍ਰਤੀਬੱਧ ਹੈ ਤੇ ਇਸ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਕੱਲ੍ਹ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਸੀ ਕਿ ‘ਵਨ ਰੈਂਕ ,ਵਨ ਪੈਨਸ਼ਨ’ ਯੋਜਨਾ ਲਈ ਕੰਮ ਜਾਰੀ ਹੈ ਪਰ ਇਸ ਦੇ ਲਾਗੂ ਹੋਣ ਸਬੰਧੀ ਕੋਈ ਮਿਆਦ ਦਾ ਵਾਅਦਾ ਨਹੀਂ ਕੀਤਾ ਜਾ ਸਕਦਾ। ਪਾਰਿਕਰ ਨੇ ਕਿਹਾ ਸੀ ਕਿ ਪਿਛਲੀ ਸਰਕਾਰ ਨੇ ਇਸ ਯੋਜਨਾ ਨੂੰ ਸਹੀ ਤਰੀਕੇ ਨਾਲ ਸਮਝਿਆ ਨਹੀਂ ਸੀ। ਬਹੁਤ ਸਾਰੀਆਂ ਬਰੀਕੀਆਂ ਤੇ ਪਹਿਲੂ ਹਨ ਜਿਨ੍ਹਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ।

Facebook Comment
Project by : XtremeStudioz