Close
Menu

ਵਰੁਣ-ਆਲੀਆ ਦੀ ਫਿਲਮ ਨੇ ਬਾਕਸ ਆਫਿਸ ‘ਤੇ ਪਾਇਆ ਧਮਾਲ, 100 ਕਰੋੜ ਦੇ ਕਲੱਬ ‘ਚ ਹੋਈ ਸ਼ਾਨਦਾਰ ਐਂਟਰੀ

-- 24 March,2017
ਮੁੰਬਈ- ਵਰੁਣ ਧਵਨ ਅਤੇ ਆਲੀਆ ਭੱਟ ਦੀ ਤੀਜੀ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਨੇ ਬਾਕਸ ਆਫਿਸ ‘ਤੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਸਿਰਫ ਦੋ ਹਫਤਿਆਂ ‘ਚ 100 ਕਰੋੜ ਦਾ ਆਂਕੜਾ ਪਾਰ ਕਰ ਦਿੱਤਾ ਹੈ। ਬੁੱਧਵਾਰ ਤੱਕ ‘ਬਦਰੀਨਾਥ ਕੀ ਦੁਲਹਨੀਆ’ ਨੇ ਕਰੀਬ 99 ਕਰੋੜ ਦੀ ਕਮਾਈ ਕੀਤੀ ਸੀ। ਵੀਰਵਾਰ ਨੂੰ ਲਗਭਗ ਡੇਢ ਕਰੋੜ ਦੀ ਕਮਾਈ ਦਾ ਇੰਤਜ਼ਾਰ ਸੀ, ਜਿਸ ਨਾਲ ‘ਬਦਰੀਨਾਥ ਕੀ ਦੁਲਹਨੀਆ’ 100 ਕਰੋੜ ਦਾ ਜਾਦੁਈ ਆਂਕੜਾ ਛੂਹ ਜਾਂਦੀ। ਦੱਸ ਦਈਏ ਕਿ ਵਰੁਣ-ਆਲੀਆ ਦੀ ‘ਬਦਰੀਨਾਥ ਕੀ ਦੁਲਹਨੀਆ’ ਦਾ ਦੂਜਾ ਹਫਤਾ ਵੀ ਸ਼ਾਨਦਾਰ ਰਿਹਾ।
ਚਾਰ ਫਿਲਮਾਂ ਬਾਕਸ ਆਫਿਸ ‘ਤੇ ਹੋਣ ਦੇ ਬਾਵਜੂਦ ਦਰਸ਼ਕਾਂ ਨੇ ਵਰੁਣ-ਆਲੀਆ ਦੀ ਚੁਲਬੁਲੀ ਪ੍ਰੇਮ ਕਹਾਣੀ ਨੂੰ ਦੇਖਣਾ ਹੀ ਪਸੰਦ ਕੀਤਾ। ਦੇਖਦੇ ਹੀ ਦੇਖਦੇ ‘ਬਦਰੀਨਾਥ ਕੀ ਦੁਲਹਨੀਆ’ ਨੇ ਇਨ੍ਹੀਂ ਦਿਨੀਂ ਮੁਸ਼ਕਿਲ ਸਮਝਿਆ ਜਾਣ ਵਾਲਾ 100 ਕਰੋੜ ਦਾ ਆਂਕੜਾ ਪਾਰ ਕਰ ਦਿੱਤਾ ਹੈ। ਵਰੁਣ ਧਵਨ ਦੀ ਇਹ ਤੀਜੀ ਫਿਲਮ ( ਏ.ਬੀ.ਸੀ.ਡੀ.-2, ਦਿਲਵਾਲੇ ਅਤੇ ਬਦਰੀਨਾਥ ਕੀ ਦੁਲਹਨੀਆ) ਹੈ, ਜੋ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ। ਉੱਥੇ ਆਲੀਆ ਭੱਟ ਦੀ ਦੂਜੀ ਫਿਲਮ ( 2 ਸਟੇਟਸ ਅਤੇ ਬਦਰੀਨਾਥ ਕੀ ਦੁਲਹਨੀਆ) 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ਹੈ। ਇਹ ਫਿਲਮ ਹੋਲੀ ਤੋਂ ਪਹਿਲੇ 10 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। 
Facebook Comment
Project by : XtremeStudioz