Close
Menu

ਵਸੁੰਧਰਾ ਰਾਜੇ ਦਿੱਲੀ ਪਹੁੰਚੀ, ਨੀਤੀ ਕਮਿਸ਼ਨ ਦੀ ਬੈਠਕ ‘ਚ ਲਵੇਗੀ ਹਿੱਸਾ

-- 27 June,2015

ਦਿੱਲੀ, 27 ਜੂਨ  – ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੂੰ ਲੈ ਕੇ ਉੱਠੇ ਵਿਵਾਦ ‘ਚ ਘਿਰੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅੱਜ ਦਿੱਲੀ ਪਹੁੰਚੀ। ਤੈਅ ਪ੍ਰੋਗਰਾਮ ਦੇ ਅਨੁਸਾਰ ਵਸੁੰਧਰਾ ਅੱਜ ਦਿੱਲੀ ‘ਚ ਹੋਣ ਵਾਲੀ ਨੀਤੀ ਕਮਿਸ਼ਨ ਦੀ ਬੈਠਕ ‘ਚ ਹਿੱਸਾ ਲੈਣ ਲਈ ਪਹੁੰਚੀ। ਲਲਿਤ ਮੋਦੀ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਵਸੁੰਧਰਾ ਦੀ ਇਹ ਪਹਿਲੀ ਦਿੱਲੀ ਯਾਤਰਾ ਹੈ। ਜਾਣਕਾਰ ਸੂਤਰਾਂ ਦੇ ਅਨੁਸਾਰ, ਵਸੁੰਧਰਾ ਦੀ ਦਿੱਲੀ ਯਾਤਰਾ ਦੇ ਦੌਰਾਨ ਪਾਰਟੀ ਆਲਾ ਕਮਾਨ ਤੇ ਹੋਰ ਨੇਤਾਵਾਂ ਨਾਲ ਮਿਲਕੇ ਲਲਿਤ ਮੋਦੀ ਵਿਵਾਦ ‘ਤੇ ਆਪਣਾ ਪੱਖ ਰੱਖਣ ਦੀ ਪ੍ਰਬਲ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਵਸੁੰਧਰਾ ਨੇ ਇਸ ਬੈਠਕ ‘ਚ ਭਾਗ ਲੈਣ ਲਈ ਲੰਦਨ ਯਾਤਰਾ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਸੀ। ਉਨ੍ਹਾਂ ਨੂੰ ਕੱਲ੍ਹ ਲੰਦਨ ਜਾਣਾ ਸੀ।

Facebook Comment
Project by : XtremeStudioz