Close
Menu

ਵਾਇਨਾਡ ਤੋਂ ਤੁਸ਼ਾਰ ਵੇਲਾਪੱਲੀ ਦੇਣਗੇ ਰਾਹੁਲ ਨੂੰ ਚੁਣੌਤੀ

-- 02 April,2019

ਨਵੀਂ ਦਿੱਲੀ, 2 ਅਪਰੈਲ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਭਾਰਤ ਧਰਮਾ ਜਨ ਸੈਨਾ ਦੇ ਤੁਸ਼ਾਰ ਵੇਲਾਪੱਲੀ ਵਾਇਨਾਡ ਸੰਸਦੀ ਸੀਟ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਦੇ ਉਮੀਦਵਾਰ ਹੋਣਗੇ। ਭਾਰਤ ਧਰਮਾ ਜਨ ਸੈਨਾ ਪਾਰਟੀ ਕੇਰਲ ਵਿੱਚ ਭਾਜਪਾ ਦੀ ਭਾਈਵਾਲ ਹੈ। ਕਾਂਗਰਸ ਨੇ ਅਜੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਗਾਂਧੀ ਪਰਿਵਾਰ ਦਾ ਗੜ੍ਹ ਮੰਨੀ ਜਾਂਦੀ ਅਮੇਠੀ ਸੰਸਦੀ ਸੀਟ ਤੋਂ ਇਲਾਵਾ ਵਾਇਨਾਡ ਤੋਂ ਵੀ ਲੋਕ ਸਭਾ ਚੋਣ ਲੜਨਗੇ। ਸ਼ਾਹ ਨੇ ਇਕ ਟਵੀਟ ’ਚ ਕਿਹਾ, ‘ਮੈਂ ਬੜੇ ਮਾਣ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਧਰਮ ਜਨ ਸੈਨਾ ਪਾਰਟੀ ਦੇ ਮੁਖੀ ਤੁਸ਼ਾਰ ਵੇਲਾਪੱਲੀ ਵਾਇਨਾਡ ਸੰਸਦੀ ਸੀਟ ਤੋਂ ਐਨਡੀਏ ਦੇ ਉਮੀਦਵਾਰ ਹੋਣਗੇ। ਇਹ ਨੌਜਵਾਨ ਆਗੂ ਵਿਕਾਸ ਤੇ ਸਮਾਜਿਕ ਨਿਆਂ ਸਬੰਧੀ ਸਾਡੀ ਵਚਨਬੱਧਤਾ ਦੀ ਨੁਮਾਇੰਦਗੀ ਕਰੇਗਾ। ਉਸ ਨਾਲ ਮਿਲ ਕੇ ਐਨਡੀਏ ਕੇਰਲ ਵਿੱਚ ਇਕ ਸਿਆਸੀ ਬਦਲ ਵਜੋਂ ਉਭਰੇਗੀ।’ ਤੁਸ਼ਾਰ ਵੇਲਾਪੱਲੀ, ਵੇਲਾਪੱਲੀ ਨਾਤੇਸਨ ਦਾ ਪੁੱਤ ਹੈ। ਸ੍ਰੀ ਨਾਤੇਸਨ ਸ੍ਰੀ ਨਰਾਇਣਾ ਧਰਮ ਪਰਿਪਾਲਨਾ ਯੋਗਮ ਦੇ ਜਨਰਲ ਸਕੱਤਰ ਹਨ, ਜੋ ਇਜ਼ਾਵਾ ਭਾਈਚਾਰੇ ਦੀ ਭਲਾਈ ਲਈ ਕੰਮ ਕਰਦੀ ਹੈ। ਇਹ ਭਾਈਚਾਰਾ ਸੂਬੇ ਦੀਆਂ ਪੱਛੜੀਆਂ ਜਾਤਾਂ ’ਚ ਸ਼ੁਮਾਰ ਹੈ ਤੇ ਇਸ ਦੀ ਰਾਜ ਵਿੱਚ ਕਾਫੀ ਗਿਣਤੀ ਹੈ

Facebook Comment
Project by : XtremeStudioz