Close
Menu

ਵਾਜਪਾਈ ਨੂੰ ਸਨਮਾਨਿਤ ਕਰੇਗਾ ਬੰਗਲਾਦੇਸ਼

-- 02 June,2015

ਢਾਕਾ, ਬੰਗਲਾਦੇਸ਼   ਸੰਨ 1971 ‘ਚ ਉਸ ਨੂੰ ਪਾਕਿਸਤਾਨ ਤੋਂ  ਮੁਕਤ ਕਰਵਾਉਣ ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕਰੇਗਾ। ਉਸ ਸਮੇਂ ਵਾਜਪਾਈ ਲੋਕ ਸਭਾ ਮੈਂਬਰ ਸਨ। ਇਸ ਪ੍ਰਕਿਰਿਆ ਦੀ ਜਾਣਕਾਰੀ ਰੱਖਣ ਵਾਲੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 6 ਜੂਨ ਨੂੰ ਬੰਗਲਾਦੇਸ਼ ਦੀ ਯਾਤਰਾ ‘ਤੇ ਆਉਣਗੇ ਤਾਂ ਉਨ੍ਹਾਂ ਨੂੰ ਵਾਜਪਾਈ ਦਾ ‘ਫ੍ਰੈਂਡਸ ਆਫ ਬੰਗਲਾਦੇਸ਼ ਲਿਬਰੇਸ਼ਨ ਵਾਰ ਐਵਾਰਡ’ ਸੌਂਪਿਆ ਜਾਵੇਗਾ। ਵਾਜਪਾਈ ਬੀਮਾਰੀ ਹੋਣ ਕਾਰਨ ਇਹ ਸਨਮਾਨ ਹਾਸਿਲ ਕਰਨ ਲਈ ਬੰਗਲਾਦੇਸ਼ ਨਹੀਂ ਆ ਸਕਦੇ।

Facebook Comment
Project by : XtremeStudioz