Close
Menu

ਵਾਟਸਨ ਅਤੇ ਕਲਾਰਕ ‘ਚ ਹੋਈ ਦੋਸਤੀ

-- 20 December,2013

ਮੈਲਬੋਰਨ – 7 ਸਾਲਾਂ ਬਾਅਦ ਏਸ਼ੇਜ਼ ‘ਤੇ ਕਬਜ਼ਾ ਕਰ ਚੁੱਕੀ ਆਸਟ੍ਰੇਲੀਆਈ ਕ੍ਰਿਕਟ ਟੀਮ ਲਈ ਚੰਗੀ ਖਬਰ ਹੈ। ਟੀਮ ਦੇ ਦੋ ਸਭ ਤੋਂ ਸੀਨੀਅਰ ਖਿਡਾਰੀਆਂ ਕਪਤਾਨ ਮਾਈਕਲ ਕਲਾਰਕ ਅਤੇ ਦਿੱਗਜ਼ ਆਲਰਾਊਂਡਰ ਸ਼ੇਨ ਵਾਟਸਨ ਵਿਚਾਲੇ ਫਿਰ ਤੋਂ ਦੋਸਤੀ ਹੋ ਗਈ ਹੈ।  ਕਲਾਰਕ ਨੇ ਪਰਥ ਟੈਸਟ ਵਿਚ ਸੈਂਕੜਾ ਲਗਾਉਣ ਵਾਲੇ ਵਾਟਸਨ ਦੀ ਜਮ ਕੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਕ ਟੀਮ ਖਿਡਾਰੀ ਹੈ ਅਤੇ ਨੌਜਵਾਨ ਖਿਡਾਰੀਆਂ ਨੂੰ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਪਰ ਇਕ ਸਮਾਂ ਸੀ ਜਦੋਂ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ 36 ਦਾ ਅੰਕੜਾ ਸੀ ਅਤੇ ਦੋਵੇਂ ਇਕ-ਦੂਜੇ ਨੂੰ ਨਾਪਸੰਦ ਕਰਦੇ ਸਨ।
ਦਰਅਸਲ ਇਸ ਸਾਲ ਦੇ ਸ਼ੁਰੂ ਵਿਚ ਭਾਰਤ ਦੌਰੇ ਮੌਕੇ ਵਾਟਸਨ ਅਤੇ ਟੀਮ ਦੇ ਤਿੰਨ ਹੋਰ ਖਿਡਾਰੀਆਂ ਨੂੰ ਮੋਹਾਲੀ ਵਿਚ ਖੇਡੇ ਗਏ ਤੀਜੇ ਟੈਸਟ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਦੌਰੇ ਵਿਚ ਆਸਟ੍ਰੇਲੀਆ ਨੂੰ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਤਾਂ ਵਾਟਸਨ ਅਤੇ ਕਲਾਰਕ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਸਨ।

Facebook Comment
Project by : XtremeStudioz