Close
Menu

ਵਾਟਸਨ ਦੇ ਸੈਂਕੜੇ ਦੇ ਦਮ ‘ਤੇ ਆਸਟਰੇਲੀਆ ਨੇ ਇੰਗਲੈਂਡ ਤੋਂ ਲੜੀ ਜਿੱਤੀ

-- 17 September,2013

cc

ਸਾਊਥਮਪਟਨ- 17 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ਼ੇਨ ਵਾਟਸਨ ਦੇ ਸੈਂਕੜੇ ਦੇ ਦਮ ‘ਤੇ ਆਸਟਰੇਲੀਆ ਨੇ ਪੰਜਵੇਂ ਇਕ ਦਿਨਾ ਮੈਚ ‘ਚ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਵਾਟਸਨ ਨੇ 143 ਦੌੜਾਂ ਬਣਾਈਆਂ ਜਿਸ ਦੀ ਮਦਦ ਨਾਲ ਆਸਟਰੇਲੀਆ ਨੇ 298 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਕਪਤਾਨ ਮਾਈਕਲ ਕਲਾਰਕ (75) ਦੇ ਨਾਲ ਵਾਟਸਨ ਨੇ ਚੌਥੀ ਵਿਕਟ ਲਈ 163 ਦੌੜਾਂ ਜੋੜੀਆਂ। ਇਕ ਸਮੇਂ ਆਸਟਰੇਲੀਆ ਦੀਆਂ ਤਿੰਨ ਵਿਕਟਾਂ 48 ਦੌੜਾਂ ‘ਤੇ ਉੱਖੜ ਗਿਆ ਸਨ। ਇੰਗਲੈਂਡ ਵੱਲੋਂ ਬੇਨ ਸਟੋਕਸ ਨੇ ਵਨ-ਡੇ ਕ੍ਰਿਕਟ ‘ਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 61 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਇੰਗਲੈਂਡ ਦੀ ਪਾਰੀ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਕੇਵਿਨ ਪੀਟਰਸਨ ਖਾਤਾ ਖੋਲ੍ਹੇ ਬਿਨਾਂ ਹੀ ਰਨ ਆਊਟ ਹੋ ਗਿਆ। ਮਾਈਕਲ ਕਾਰਬੇਰੀ ਨੇ 30 ਦੌੜਾਂ ਬਣਾਈਆਂ ਜੋ ਜੇਮਸ ਫਾਕਨਰ ਦੀ ਗੇਂਦ ‘ਤੇ ਐੱਲ.ਬੀ.ਡਬਲਯੂ ਹੋ ਗਿਆ। ਜੋਏ ਰੂਟ 13 ਦੌੜਾਂ ਬਣਾ ਕੇ ਅਤੇ ਲਿਊਕ ਰਾਈਟ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ। ਰਵੀ ਬੋਪਾਰਾ ਤੇ ਜੋਸ ਬਟਲਰ ਨੇ 92 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਫਾਕਨਰ ਨੇ ਬਟਲਰ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ ਅਤੇ ਇੰਗਲੈਂਡ ਦੀਆਂ ਵਾਪਸੀ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ।

Facebook Comment
Project by : XtremeStudioz