Close
Menu

ਵਾਡੀਆ ਵੱਲੋਂ ਦਾਖਲ਼ ਮਾਣਹਾਨੀ ਮਾਮਲਾ ਕਾਰਪੋਰੇਟ ਵਿਵਾਦ ਦਾ ਸਿੱਟਾ: ਟਾਟਾ

-- 19 April,2019

ਮੁੰਬਈ, 19 ਅਪਰੈਲ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੇ ਬੰਬਈ ਹਾਈ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਉਸ ਅਤੇ ਹੋਰਨਾਂ ਡਾਇਰੈਕਟਰਾਂ ਖਿਲਾਫ਼ ਸਨਅਤਕਾਰ ਨੁਸਲੀ ਵਾਡੀਆ ਵੱਲੋਂ ਦਾਖ਼ਲ ਮਾਣਹਾਨੀ ਮਾਮਲਾ ਕਾਰਪੋਰੇਟ ਵਿਵਾਦ ਦਾ ਸਿੱਟਾ ਹੈ। ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 10 ਜੂਨ ਦੀ ਤਰੀਕ ਨਿਸ਼ਚਿਤ ਕੀਤੀ ਹੈ। ਇਸ ਤੋਂ ਪਹਿਲਾਂ ਰਤਨ ਟਾਟਾ ਅਤੇ ਹੋਰਨਾਂ ਡਾਇਰੈਕਟਰਾਂ ਨੇ ਉੱਚ ਅਦਾਲਤ ਦਾ ਬੂਹਾ ਖੜਕਾਇਆ ਸੀ ਤੇ ਇਸ ਮਾਮਲੇ ਵਿੱਚ ਮੈਜਿਸਟਰੇਟ ਅਦਾਲਤ ਵੱਲੋਂ ਸ਼ੁਰੂ ਕੀਤੀ ਸੁਣਵਾਈ ਰੋਕਣ ਅਤੇ ਕੇਸ ਖਾਰਜ ਕਰਨ ਦੀ ਮੰਗ ਕੀਤੀ ਸੀ। ਨੁਸਲੀ ਵਾਡੀਆ ਨੇ 2016 ਵਿੱਚ ਰਤਨ ਟਾਟਾ ਅਤੇ ਹੋਰਨਾਂ ਡਾਇਰੈਕਟਰਾਂ ਖਿਲਾਫ਼ ਅਪਰਾਧਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।
ਦਸੰਬਰ 2018 ਵਿੱਚ ਮੈਜਿਸਟ੍ਰੇਟ ਅਦਾਲਤ ਨੇ ਟਾਟਾ ਸੰਨਜ਼ ਦੇ ਹੋਰਨਾਂ ਡਾਇਰੈਕਟਰਾਂ ਤੇ ਰਤਨ ਟਾਟਾ ਨੂੰ ਨੁਸਲੀ ਵਾਡੀਆ ਵੱਲੋਂ ਦਾਖਲ ਅਪਰਾਧਕ ਮਾਣਹਾਨੀ ਕੇਸ ਵਿੱਚ ਨੋਟਿਸ ਜਾਰੀ ਕੀਤਾ ਸੀ। ਰਤਨ ਟਾਟਾ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਜਸਟਿਸ ਰਣਜੀਤ ਮੋਰੇ ਅਤੇ ਭਾਰਤੀ ਡਾਂਗਰੇ ਦੀ ਬੈਂਚ ਨੂੰ ਦੱਸਿਆ ਕਿ ਇਹ ਪੂਰਾ ਮਾਮਲਾ ਬਿਨਾਂ ਸੋਚੇ ਸਮਝੇ ਦਾਖਲ ਕੀਤਾ ਗਿਆ ਹੈ। ਸਿੰਘਵੀ ਨੇ ਅਦਾਲਤ ਨੂੰ ਦੱਸਿਆ, ‘‘ ਇਹ ਮਾਮਲਾ ਰਤਨ ਟਾਟਾ ਅਤੇ ਨੁਸਲੀ ਵਾਡੀਆ ਵਿਚਾਲੇ ਚੱਲਦੇ ਕਾਰਪੋਰੇਟ ਵਿਵਾਦ ਦਾ ਸਿੱਟਾ ਹੈ। ਨੁਸਲੀ ਵਾਡੀਆ ਸਾਇਰਸ ਮਿਸਤਰੀ(ਟਾਟਾ ਸੰਨਜ਼ ਦੇ ਸਾਬਕਾ ਗਰੁੱਪ ਚੇਅਰਮੇੈਨ) ਦੇ ਡਾਢੇ ਸਮਰਥਕ ਹਨ।’’ ਸਿੰਘਵੀ ਨੇ ਕਿਹਾ ,‘‘ ਟਾਟਾ ਸੰਨਜ਼ ਵਲੋਂ ਸਮੂਹ ਦੀਆਂ ਕੰਪਨੀਆਂ ਨੂੰ 2016 ਦੀਆਂ ਮੀਟਿੰਗਾਂ ਦੇ ਵੇਰਵੇ ਅਤੇ ਚਿੱਠੀਆਂ ਵੰਡੀਆਂ ਗਈਆਂ ਸਨ ਜਿਸ ਵਿੱਚ ਵਾਡੀਆ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਕਿਉਂਕਿ ਉਹ ਕੰਪਨੀ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਹੇ ਸਨ।

Facebook Comment
Project by : XtremeStudioz