Close
Menu

ਵਾਰਨਰ ਹੈਦਰਾਬਾਦ ਟੀਮ ਦਾ ਕਪਤਾਨ ਨਿਯੁਕਤ

-- 23 March,2015

ਨਵੀਂ ਦਿੱਲੀ, ਆਸਟਰੇਲੀਅਨ ਓਪਨਰ ਡੇਵਿਡ ਵਾਰਨਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਅੈਲ) ਦੇ ਅੱਠਵੇਂ ਸੀਜ਼ਨ ਲਈ ਸਨਰਾਈਜ਼ਰਜ਼ ਹੈਦਰਾਬਾਦ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਵਾਰਨਰ ਤੇ ਹੈਦਰਾਬਾਦ ਟੀਮ ਨੇ ਆਪਣੇ ਅਧਿਕਾਰਤ ਟਵਿੱਟਰ ਪੇਜ਼ ’ਤੇ ਇਸ ਦਾ ਅੈਲਾਨ ਕੀਤਾ ਹੈ। ਵਾਰਨਰ ਹੈਦਰਾਬਾਦ ਟੀਮ ਦੀ ਅਗਵਾਈ ਕਰਨ ਵਾਲਾ ਪੰਜਵਾਂ ਅਤੇ ਆਈਪੀਅੈਲ ਦੀ ਕਿਸੇ ਟੀਮ ਦੀ ਕਪਤਾਨੀ ਸੰਭਾਲਣ ਵਾਲਾ ਤੀਜਾ ਆਸਟਰੇਲੀਅਨ ਖਿਡਾਰੀ ਹੈ। ਜੌਰਜ ਬੇਲੀ ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਸੀ ਜਦੋਂ ਕਿ ਸ਼ੇਨ ਵਾਟਸਨ ਨੇ ਰਾਜਸਥਾਨ ਰਾਇਲਜ਼ ਟੀਮ ਦਾ ਅਗਵਾਈ ਕੀਤੀ ਸੀ। ਆਈਪੀਅੈਲ-7 ਵਿੱਚ ਵਾਰਨਰ ਹੈਦਰਾਬਾਦ ਵੱਲੋਂ ਖੇਡਿਆ ਸੀ ਅਤੇ ਉਹ 14 ਮੈਚਾਂ ਵਿੱਚ 140.80 ਦੀ ਸਟ੍ਰਾਈਕ ਰੇਟ ਨਾਲ 528 ਦੌਡ਼ਾਂ ਬਣਾ ਕੇ ਸਭ ਤੋਂ ਵੱਧ ਦੌਡ਼ਾਂ ਬਣਾਉਣ ਵਾਲਾ ਚੌਥਾ ਬੱਲੇਬਾਜ਼ ਬਣ ਗਿਆ ਸੀ।

Facebook Comment
Project by : XtremeStudioz