Close
Menu

ਵਾਲ ਮੁੰਡਵਾਉਣ ਲਈ ਹਿੰਮਤ ਦੀ ਲੋੜ : ਕਾਜੋਲ

-- 21 November,2016

ਮੁੰਬਈ— ਬਾਲੀਵੁੱਡ ਅਭਿਨੇਤਰੀ ਕਾਜੋਲ ਦਾ ਕਹਿਣਾ ਹੈ ਕਿ ਕਿਸੇ ਫਿਲਮ ਲਈ ਵਾਲ ਮੁੰਡਵਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ। ਬਾਲੀਵੁੱਡ ਦੀਆਂ ਕਈ ਐਕਟ੍ਰੈੱਸ ਫਿਲਮ ਦੀ ਸਕ੍ਰਿਪਟ ਦੀ ਮੰਗ ਨੂੰ ਦੇਖਦੇ ਹੋਏ ਸਿਰ ਮੁੰਡਵਾ ਚੁੱਕੀਆਂ ਹਨ। ਇਸ ‘ਚ ਸ਼ਬਾਨਾ ਆਜ਼ਮੀ ਅਤੇ ਨੰਦਿਤਾ ਦਾਸ ਸ਼ਾਮਲ ਹਨ। ਹੁਣ ਕਾਜੋਲ ਦੀ ਮਾਂ ਤਨੁਜਾ ਵੀ ਮਰਾਠੀ ਫਿਲਮ ਲਈ ਵਾਲ ਮੁੰਡਵਾਉਣ ਜਾ ਰਹੀ ਹੈ। ਕਾਜੋਲ ਦਾ ਕਹਿਣਾ ਹੈ ਕਿ ਕਿਸੇ ਕਿਰਦਾਰ ਲਈ ਸਿਰ ਮੁੰਡਵਾਉਣਾ ਵੱਡੀ ਹਿੰਮਤ ਦੀ ਗੱਲ ਹੈ, ਜੋ ਸਾਰਿਆਂ ‘ਚ ਨਹੀਂ ਹੁੰਦੀ। ਕਾਜੋਲ ਨੇ ਕਿਹਾ, ”ਤੁਹਾਨੂੰ ਸਿਰ ਮੁੰਡਵਾਉਣ ਲਈ ਬਹੁਤ ਹਿੰਮਤ ਦੀ ਲੋੜ ਹੈ ਫਿਰ ਚਾਹੇ ਇਹ ਆਨ ਸਕ੍ਰੀਨ ਲਈ ਹੋਵੇ ਜਾਂ ਆਫ ਸਕ੍ਰੀਨ ਲਈ ਉਹ ਮਾਇਨੇ ਨਹੀਂ ਰੱਖਦਾ? ਮੈਨੂੰ ਨਹੀਂ ਪਤਾ ਕਿ ਮੈਂ ਕਿਸੇ ਫਿਲਮ ਲਈ ਅਜਿਹਾ ਕਰ ਸਕਦੀ ਹਾਂ ਜਾਂ ਨਹੀਂ।

Facebook Comment
Project by : XtremeStudioz