Close
Menu

ਵਾਲ ਸਟ੍ਰੀਟ ਜਨਰਲ ਵਿਰੁੱਧ ਹੋ ਸਕਦੀ ਹੈ ਕਾਰਵਾਈ

-- 09 July,2015

ਕੁਆਲਾਲੰਪੁਰ- ਭ੍ਰਿਸ਼ਟਾਚਾਰ ਦੇ ਦੋਸ਼ਾਂ  ਨਾਲ ਘਿਰੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਦੇ ਕਾਨੂੰਨੀ ਮਾਮਲੇ ਦੇਖ ਰਹੀ ਕੰਪਨੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਾਲ ਸਟ੍ਰੀਟ ਜਨਰਲ ਵਲੋਂ ਸ਼੍ਰੀ ਰਜ਼ਾਕ ਵਿਰੁੱਧ ਸਾਜ਼ਿਸ਼ ਰਚਣ ਦੇ ਸਬੂਤ ਹਾਸਿਲ ਕੀਤੇ ਜਾਣ ‘ਤੇ ਅਖ਼ਬਾਰ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਹਨ।
ਅਖ਼ਬਾਰ ਨੇ ਪਿਛਲੇ ਹਫਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਕਰਜ਼ੇ ਦੇ ਭਾਰ ਹੇਠ ਦੱਬੇ ਸਰਕਾਰੀ ਫੰਡ ਐੱਮ. ਡੀ. ਬੀ. ਰਾਹੀਂ ਸਿੰਗਾਪੁਰ ਦੇ ਇਕ ਨਿੱਜੀ ਬੈਂਕ ਖਾਤੇ ‘ਚੋਂ 70 ਕਰੋੜ ਡਾਲਰ ਦੀ ਰਕਮ ਮਲੇਸ਼ੀਆ ਦੇ ਖਾਤਿਆਂ ‘ਚੋਂ ਆਈ ਹੈ। ਮਲੇਸ਼ੀਆ ਦੇ ਖਾਤਿਆਂ ਦਾ ਸੰਬੰਧ ਸ਼੍ਰੀ ਰਜ਼ਾਕ ਨਾਲ ਦੱਸਿਆ ਜਾ ਰਿਹਾ ਹੈ ਅਤੇ ਜਾਂਚਕਰਤਾ ਇਸ ਮਾਮਲੇ ਦੀ ਜਾਂਚ ‘ਚ ਲੱਗੇ ਹੋਏ ਹਨ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਐੱਮ. ਡੀ. ਬੀ. ਜਾਂ ਕਿਸੇ ਹੋਰ ਇਕਾਈ ਨਾਲ ਆਪਣੇ ਨਿੱਜੀ ਹਿੱਤ ਲਈ ਕੋਈ ਵੀ ਰਕਮ ਲੈਣ ਸੰਬੰਧੀ ਖਬਰਾਂ ਦਾ ਖੰਡਨ ਕੀਤਾ ਹੈ।

Facebook Comment
Project by : XtremeStudioz