Close
Menu

ਵਾਵਰਿੰਕਾ ਫ੍ਰੈਂਚ ਓਪਨ ਦੇ ਫਾਈਨਲ ‘ਚ

-- 06 June,2015

ਪੈਰਿਸ,  ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਤੇ ਸਾਬਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਸਵਿਟਜ਼ਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੇ ਸ਼ੁੱਕਰਵਾਰ ਨੂੰ ਪੁਰਸ਼ ਸਿੰਗਲਜ਼ ਸੈਮੀਫਾਈਨਲ ਮੁਕਾਬਲੇ ਵਿਚ 14ਵਾਂ ਦਰਜਾ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨੂੰ 6-3, 6-3, 7-6, 6-4 ਨਾਲ ਹਰਾ ਕੇ ਫ੍ਰੈਂਚ ਓਪਨ ਦੇ ਫਾਈਨਲ ਵਿਚ ਸਥਾਨ ਬਣਾ ਲਿਆ। ਦੂਜਾ ਗ੍ਰੈਂਡ ਸਲੈਮ ਜਿੱਤਣ ਦੀ ਉਮੀਦ ਲਗਾਈ ਬੈਠੇ ਵਾਵਰਿੰਕਾ ਦਾ ਸਾਹਮਣਾ ਹੁਣ ਫਾਈਨਲ ਵਿਚ ਚੋਟੀ ਦਰਜਾ ਨੋਵਾਕ ਜੋਕੋਵਿਕ ਨਾਲ ਹੋਵੇਗਾ ਜਿਸ ਨੇ ਦੂਜੇ ਸੈਮੀਫਾਈਨਲ ਵਿਚ ਬ੍ਰਿਟੇਨ ਦੀ ਐਂਡੀ ਮਰੇ ਨੂੰ ਹਰਾਇਆ। ਸਾਲ 2014 ਦੇ ਆਸਟ੍ਰੇਲੀਆਈ ਓਪਨ ਚੈਂਪੀਅਨ ਵਾਵਰਿੰਕਾ ਨੇ ਪਹਿਲੀ ਵਾਰ ਪੈਰਿਸ ਵਿਚ ਫਾਈਨਲ ਵਿਚ ਜਗ੍ਹਾ ਬਣਾਈ ਹੈ ਤੇ ਇਸ ਦੌਰਾਨ ਹੁਣ ਤਕ ਉਸ ਨੇ ਸਿਰਫ ਦੋ ਸੈੱਟ ਗੁਆਏ ਹਨ। ਇਸ ਤੋਂ  ਪਹਿਲਾਂ ਰੋਲਾਂ ਗੈਰਾਂ ‘ਤੇ ਵਾਵਰਿੰਕਾ ਤੇ ਸੋਂਗਾ ਦੋ ਵਾਰ ਭਿੜੇ ਸਨ ਤੇ ਦੋਵਾਂ ਨੇ ਇਕ-ਇਕ ਮੁਕਾਬਲਾ ਪੰਜ ਸੈੱਟਾਂ ਨਾਲ ਜਿੱਤਿਆ ਸੀ। ਦੂਜੇ ਪਾਸੇ 1983 ਵਿਚ ਯਾਨਿਕ ਨੋਹ ਤੋਂ ਬਾਅਦ ਫ੍ਰੈਂਚ ਓਪਨ ਖਿਤਾਬ  ਜਿੱਤਣ ਵਾਲਾ ਮੇਜ਼ਬਾਨ ਦੇਸ਼ ਦਾ ਪਹਿਲਾ ਪੁਰਸ਼ ਸਿੰਗਲਜ਼ ਖਿਡਾਰੀ ਬਣਨ ਦਾ ਸੋਂਗਾ ਦੇ ਇੰਤਜ਼ਾਰ ਨੂੰ ਵਾਵਰਿੰਕਾ ਨੇ ਹੋਰ ਵਧਾ ਦਿੱਤਾ। ਰੋਲਾਂ ਗੈਰਾਂ ‘ਤੇ ਫਾਈਨਲ ਵਿਚ ਪਹੁੰਚਣ ਵਾਲਾ ਮੇਜ਼ਬਾਨ ਦੇਸ਼ ਦਾ  ਆਖਰੀ ਪੁਰਸ਼ ਖਿਡਾਰੀ ਹੈਨਰੀ ਲੇਕੋਨੇਟ ਸੀ, ਜਿਸ ਨੇ 1988 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ।ਵਾਵਰਿੰਕਾ ਫ੍ਰੈਂਚ ਓਪਨ ਦੇ ਫਾਈਨਲ ‘ਚ
ਪੈਰਿਸ,  ਵਿਸ਼ਵ ਦੇ 9ਵੇਂ ਨੰਬਰ ਦੇ ਖਿਡਾਰੀ ਤੇ ਸਾਬਕਾ ਆਸਟ੍ਰੇਲੀਅਨ ਓਪਨ ਚੈਂਪੀਅਨ ਸਵਿਟਜ਼ਰਲੈਂਡ ਦੇ ਸਟੇਨਿਲਾਸ ਵਾਵਰਿੰਕਾ ਨੇ ਸ਼ੁੱਕਰਵਾਰ ਨੂੰ ਪੁਰਸ਼ ਸਿੰਗਲਜ਼ ਸੈਮੀਫਾਈਨਲ ਮੁਕਾਬਲੇ ਵਿਚ 14ਵਾਂ ਦਰਜਾ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨੂੰ 6-3, 6-3, 7-6, 6-4 ਨਾਲ ਹਰਾ ਕੇ ਫ੍ਰੈਂਚ ਓਪਨ ਦੇ ਫਾਈਨਲ ਵਿਚ ਸਥਾਨ ਬਣਾ ਲਿਆ। ਦੂਜਾ ਗ੍ਰੈਂਡ ਸਲੈਮ ਜਿੱਤਣ ਦੀ ਉਮੀਦ ਲਗਾਈ ਬੈਠੇ ਵਾਵਰਿੰਕਾ ਦਾ ਸਾਹਮਣਾ ਹੁਣ ਫਾਈਨਲ ਵਿਚ ਚੋਟੀ ਦਰਜਾ ਨੋਵਾਕ ਜੋਕੋਵਿਕ ਨਾਲ ਹੋਵੇਗਾ ਜਿਸ ਨੇ ਦੂਜੇ ਸੈਮੀਫਾਈਨਲ ਵਿਚ ਬ੍ਰਿਟੇਨ ਦੀ ਐਂਡੀ ਮਰੇ ਨੂੰ ਹਰਾਇਆ। ਸਾਲ 2014 ਦੇ ਆਸਟ੍ਰੇਲੀਆਈ ਓਪਨ ਚੈਂਪੀਅਨ ਵਾਵਰਿੰਕਾ ਨੇ ਪਹਿਲੀ ਵਾਰ ਪੈਰਿਸ ਵਿਚ ਫਾਈਨਲ ਵਿਚ ਜਗ੍ਹਾ ਬਣਾਈ ਹੈ ਤੇ ਇਸ ਦੌਰਾਨ ਹੁਣ ਤਕ ਉਸ ਨੇ ਸਿਰਫ ਦੋ ਸੈੱਟ ਗੁਆਏ ਹਨ। ਇਸ ਤੋਂ  ਪਹਿਲਾਂ ਰੋਲਾਂ ਗੈਰਾਂ ‘ਤੇ ਵਾਵਰਿੰਕਾ ਤੇ ਸੋਂਗਾ ਦੋ ਵਾਰ ਭਿੜੇ ਸਨ ਤੇ ਦੋਵਾਂ ਨੇ ਇਕ-ਇਕ ਮੁਕਾਬਲਾ ਪੰਜ ਸੈੱਟਾਂ ਨਾਲ ਜਿੱਤਿਆ ਸੀ। ਦੂਜੇ ਪਾਸੇ 1983 ਵਿਚ ਯਾਨਿਕ ਨੋਹ ਤੋਂ ਬਾਅਦ ਫ੍ਰੈਂਚ ਓਪਨ ਖਿਤਾਬ  ਜਿੱਤਣ ਵਾਲਾ ਮੇਜ਼ਬਾਨ ਦੇਸ਼ ਦਾ ਪਹਿਲਾ ਪੁਰਸ਼ ਸਿੰਗਲਜ਼ ਖਿਡਾਰੀ ਬਣਨ ਦਾ ਸੋਂਗਾ ਦੇ ਇੰਤਜ਼ਾਰ ਨੂੰ ਵਾਵਰਿੰਕਾ ਨੇ ਹੋਰ ਵਧਾ ਦਿੱਤਾ। ਰੋਲਾਂ ਗੈਰਾਂ ‘ਤੇ ਫਾਈਨਲ ਵਿਚ ਪਹੁੰਚਣ ਵਾਲਾ ਮੇਜ਼ਬਾਨ ਦੇਸ਼ ਦਾ  ਆਖਰੀ ਪੁਰਸ਼ ਖਿਡਾਰੀ ਹੈਨਰੀ ਲੇਕੋਨੇਟ ਸੀ, ਜਿਸ ਨੇ 1988 ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ।

Facebook Comment
Project by : XtremeStudioz