Close
Menu

ਵਾਸ਼ਿੰਗਟਨ ਓਪਨ ਦੇ ‘ਹੀਰੋ’ ਬਣੇ ਡੇਲ ਪੋਤਰੋ

-- 05 August,2013

del

ਵਾਸ਼ਿੰਗਟਨ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਟਾਪ ਸੀਡ ਅਰਜਨਟੀਨਾ ਦੇ ਜੁਆਨ ਮਾਰਟੀਨ ਡੇਲ ਪੋਤਰੋ ਨੇ ਰੋਮਾਂਚਕ ਮੁਕਾਬਲੇ ‘ਚ ਅਮਰੀਕਾ ਦੇ ਜਾਨ ਇਸਨਰ ਨੂੰ 3-6, 6-1, 6-2 ਨਾਲ ਹਰਾ ਕੇ 13 ਲੱਖ ਡਾਲਰ ਦੀ ਜੇਤੂ ਰਾਸ਼ੀ ਵਾਲੇ ਵਾਸ਼ਿੰਗਟਨ ਓਪਨ ਟੈਨਿਸ ਟੂਰਨਾਮੈਂਟ ਦਾ ਇਨਾਮ ਆਪਣੇ ਨਾਂ ਕਰ ਲਿਆ ਹੈ। ਵਿਬਲਡਨ ਦੇ ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਬਰਿਯਾ ਦੇ ਨੋਵਾਕ ਜੋਕੋਵਿਚ ਤੋਂ ਹਾਰਨ ਤੋਂ ਬਾਅਦ ਪਹਿਲਾਂ ਟੂਰਨਾਮੈਂਟ ਖੇਡ ਰਹੇ ਡੇਲ ਪੋਤਰੋ ਨੇ 90 ਮਿੰਟ ਤੱਕ ਚੱਲੇ ਇਨਾਮੀ ਮੁਕਾਬਲੇ ‘ਚ ਛੇ ਚੋਂ ਚਾਰ ਬਰੇਕ ਪੁਆਂਇੰਟ ਹਾਸਲ ਕਰ ਕੇ ਆਪਣੇ ਆਪ ਨੂੰ ਵਾਸ਼ਿੰਗਟਨ ਓਪਨ ਦਾ ਹੀਰੋ ਸਾਬਤ ਕਰ ਦਿੱਤਾ। ਪਹਿਲੇ ਸੈੱਟ ‘ਚ ਕੁਝ ਥੱਕੇ ਹੋਏ ਦਿਖ ਰਹੇ ਪੋਤਰੋ ਨੂੰ ਸੈੱਟ 3-6 ਨਾਲ ਗੁਆਉਣਾ ਪਿਆ ਸੀ। ਪਹਿਲੇ ਸੈੱਟ ‘ਚ ਅੱਠਵੀਂ ਸੀਡ ਇਸਨਰ ਨੂੰ ਹਰਾਉਣ ਤੋਂ ਬਾਅਦ ਟਾਪ ਸੀਡ ਪੋਤਰੋ ਨੇ ਬਾਕੀ ਸੈੱਟਾਂ ‘ਚ ਬੇਹਤਰੀਨ ਪ੍ਰਦਰਸ਼ਨ ਕਰ ਵਿਰੋਧੀ ਖਿਡਾਰੀ ਨੂੰ ਫਿਰ ਆਪਣੇ ‘ਤੇ ਹਾਵੀ ਨਹੀਂ ਹੋਣ ਦਿੱਤਾ। ਤਿੰਨ ਵਾਰ ਦੇ ਵਾਸ਼ਿੰਗਟਨ ਓਪਨ ਅਤੇ 2009 ਦੇ ਯ. ਐੱਸ ਓਪਨ ਚੈਂਪੀਅਨ ਡੇਲ ਪੋਤਰੋ ਨੇ ਫਿਰ ਤੀਜੇ ਸੈੱਟ ਦੇ ਸੱਤਵੇਂ ਖੇਡ ‘ਚ ਇਸਨਰ ਦੀ ਸਰਵਿਸ ਤੋੜਦੇ ਹੋਏ 5-2 ਨਾਲ ਵਾਧਾ ਕੀਤਾ। ਇਸ ਤੋਂ ਬਾਅਦ ਤਿੰਨ ਬਰੇਕ ਪੁਆਂਇੰਟ ਹਾਸਲ ਕਰਨ ਨਾਲ ਹੀ ਇਨਾਮ ਆਪਣੇ ਨਾਂ ਕਰ ਲਿਆ। ਸੱਤਵੀਂ ਰੈਂਕ ਡੇਲ ਪੋਤਰੇ ਨੇ ਮੈਚ ਤੋਂ ਬਾਅਦ ਕਿਹਾ ਮੈਂ ਜਿੱਤ ਤੋਂ ਬਹੁਤ ਖੁਸ਼ ਹਾਂ ਪਰ ਇਸ ਗੱਲ ਨਾਲ ਥੋੜਾ ਨਿਰਾਸ਼ ਵੀ ਹਾਂ ਕਿ ਮੈਂ ਆਪਣੀ ਖੇਡ ਥੋੜੀ ਦੇਰ ਨਾਲ ਖਤਮ ਕਰ ਸਕਿਆ ਹਾਂ।

Facebook Comment
Project by : XtremeStudioz