Close
Menu

ਵਿਅਾਪਮ ਘੁਟਾਲਾ: ਰਾਜਪਾਲ ਕਾਨੂੰਨੀ ਪ੍ਰਕਿਰਿਅਾ ਤੋਂ ਲੈ ਸਕਦੇ ਹਨ ਛੋਟ

-- 25 August,2015

ਨਵੀਂ ਦਿੱਲੀ, ਮੱਧ ਪ੍ਰਦੇਸ਼ ਦੇ ਰਾਜਪਾਲ ਰਾਮ ਨਰੇਸ਼ ਯਾਦਵ ਨੇ ਵਿਅਾਪਮ ਘੁਟਾਲੇ ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਨੋਟਿਸ ਨੂੰ ਅਣਗੌਲਿਅਾਂ ਕਰਨ ਦਾ ਫ਼ੈਸਲਾ ਲਿਅਾ ਹੈ। ੳੁਨ੍ਹਾਂ ਸੰਵਿਧਾਨਕ ਅਹੁਦੇ ’ਤੇ ਹੋਣ ਕਰਕੇ ਕਾਨੂੰਨੀ ਪ੍ਰਕਿਰਿਅਾ ਤੋਂ ਛੋਟ ਲੈਣ ਦਾ ਮਨ ਬਣਾੲਿਅਾ ਹੈ।   ਚੀਫ਼ ਜਸਟਿਸ ਅੈਚ ਅੈਲ ਦੱਤੂ ਦੀ ਅਗਵਾੲੀ ਹੇਠਲੇ ਬੈਂਚ ਨੇ 9 ਜੁਲਾੲੀ ਨੂੰ ਨੋਟਿਸ ਜਾਰੀ ਕਰਕੇ ਵਿਅਾਪਮ ਕੇਸ ’ਚ ੳੁਨ੍ਹਾਂ ਖ਼ਿਲਾਫ਼ ਦਰਜ ਅੈਫਅਾੲੀਅਾਰ ਨੂੰ ਮੁਡ਼ ਬਹਾਲ ਕਰਨ ਦੀ ਦਾਖ਼ਲ ਪਟੀਸ਼ਨ ’ਤੇ ਜਵਾਬ ਮੰਗਿਅਾ ਸੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਅਾਗੂ ਦਿਗਵਿਜੈ ਸਿੰਘ ਅਤੇ ਹੋਰਾਂ ਵੱਲੋਂ ਦਾਖ਼ਲ ਜਨਹਿੱਤ ਪਟੀਸ਼ਨਾਂ ’ਤੇ ਭਲਕੇ ਅੱਗੇ ਸੁਣਵਾੲੀ ਹੋਣੀ ਹੈ ਪਰ ਸ੍ਰੀ ਯਾਦਵ ਨੇ ਅਦਾਲਤ ਦੇ ਨੋਟਿਸ ਦਾ ਅਜੇ ਤਕ ਜਵਾਬ ਨਹੀਂ ਦਿੱਤਾ ਹੈ।

Facebook Comment
Project by : XtremeStudioz