Close
Menu

ਵਿਆਪਮ ਘੁਟਾਲਾ: 1 ਦੋਸ਼ੀ ਦੀ ਸ਼ੱਕੀ ਹਾਲਤ ‘ਚ ਮੌਤ

-- 30 June,2015

ਭੋਪਾਲ, ਮੱਧ ਪ੍ਰਦੇਸ਼ ਦੇ ਬਹੁਚਰਚਿਤ ਵਿਆਪਮ ਘੁਟਾਲੇ ਦੇ 25 ਦੋਸ਼ੀਆਂ ਤੇ ਗਵਾਹਾਂ ਦੀ ਕਥਿਤ ਤੌਰ ‘ਤੇ ਹੋਈ ਗੈਰ ਕੁਦਰਤੀ ਮੌਤ ਤੋਂ ਬਾਅਦ ਇਸਦੀ ਜਾਂਚ ਕਰਾਉਣ ਦੀ ਤਾਜ਼ਾ ਮੰਗ ਨੂੰ ਖ਼ਾਰਜ ਕਰਦੇ ਹੋਏ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਮੌਤਾਂ ਨੂੰ ਸੁਭਾਵਕ ਦੱਸਦੇ ਹੋਏ ਇਸ ਘੁਟਾਲੇ ਦੀ ਸੀਬੀਆਈ ਜਾਂਚ ਤੋਂ ਮਨਾ ਕੀਤਾ ਹੈ। ਵਿਆਪਮ ਘੁਟਾਲੇ ਦੇ ਦੋਸ਼ੀਆਂ ਦੀ ਵੱਡੀ ਗਿਣਤੀ ‘ਚ ਕਥਿਤ ਤੌਰ ‘ਤੇ ਹੋਈਆਂ ਗ਼ੈਰਕੁਦਰਤੀ ਮੌਤਾਂ ਦੇ ਸਵਾਲ ‘ਤੇ ਗ਼ੌਰ ਨੇ ਅੱਜ ਕਿਹਾ ਕਿ ਦੋਸ਼ੀ ਬਿਮਾਰ ਹੋਏ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਪ੍ਰਕਾਰ ਇਹ ਸਾਰੇ ਮੌਤਾਂ ਸੁਭਾਵਕ ਹਨ। ਉਨ੍ਹਾਂ ਨੇ ਕਿਹਾ ਕਿ ਇਸਦੀ ਸੀਬੀਆਈ ਜਾਂਚ ਦੀ ਜ਼ਰੂਰਤ ਨਹੀਂ ਹੈ। ਉੱਚਤਮ ਅਦਾਲਤ ਵੀ ਇਸ ਮੰਗ ਨੂੰ ਖ਼ਾਰਜ ਕਰ ਚੁੱਕੀ ਹੈ ਤੇ ਵਰਤਮਾਨ ‘ਚ ਇਸਦੀ ਜਾਂਚ ਮੱਧ ਪ੍ਰਦੇਸ਼ ਉੱਚ ਅਦਾਲਤ ਦੀ ਸਖ਼ਤ ਨਿਗਰਾਨੀ ‘ਚ ਹੋ ਰਹੀ ਹੈ।

Facebook Comment
Project by : XtremeStudioz