Close
Menu

ਵਿਆਪਮ ਘੁਟਾਲੇ ਕਾਰਨ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ- ਭਾਜਪਾ ਸੰਸਦ ਮੈਂਬਰ

-- 21 July,2015

ਸ਼ਿਮਲਾ, 21 ਜੁਲਾਈ -ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾ ਕੇਂਦਰ ‘ਚ ਸੱਤਾ ਧਿਰ ਭਾਜਪਾ ਨੂੰ ਆਪਣੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਸ਼ਾਂਤਾ ਕੁਮਾਰ ਦੀ ਲਿਖੀ ਚਿੱਠੀ ਦੇ ਕਾਰਨ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਸ਼ਾਂਤਾ ਕੁਮਾਰ ਨੇ ਭਾਜਪਾ ਪ੍ਰਮੁੱਖ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ ਕਿ ਵਿਆਪਮ ਘੁਟਾਲੇ ਕਾਰਨ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਤੇ ਪਾਰਟੀ ਨੇਤਾਵਾਂ ਨੂੰ ਸ਼ਰਮ ਦੇ ਕਾਰਨ ਹੇਠਾਂ ਦੇਖਣਾ ਪੈ ਰਿਹਾ ਹੈ । ਉਨ੍ਹਾਂ ਨੇ ਰਾਜਸਥਾਨ ਤੇ ਮਹਾਰਾਸ਼ਟਰ ਸਰਕਾਰਾਂ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਦੇ ਹੋਏ ਲੋਕਪਾਲ ਦੀ ਤਰ੍ਹਾਂ ਇਕ ਨੈਤਿਕਤਾ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਜਿਸ ਨਾਲ ਸਰਕਾਰ ‘ਚ ਬੈਠੇ ਨੇਤਾਵਾਂ ‘ਤੇ ਨਜ਼ਰ ਰੱਖੀ ਜਾ ਸਕੇ।

Facebook Comment
Project by : XtremeStudioz