Close
Menu

ਵਿਆਹ ਕਰਵਾ ਕੇ ਪੰਜਾਬ ਤੋਂ ਆਈ ਕੈਨੇਡਾ, ਪਤੀ ਨੇ ਦਿੱਤੀ ਦਰਦਨਾਕ ਮੌਤ, 11 ਸਾਲਾਂ ਬਾਅਦ ਹੋਵੇਗਾ ਇਨਸਾਫ

-- 06 April,2017

ਵੈਨਕੂਵਰ— ਕਿਸੀ ਧੀ ਦੇ ਮਾਪਿਆਂ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਵਿਆਹ ਕਰਵਾ ਕੇ ਕੈਨੇਡਾ ਆਉਣ ਦਾ ਸੁਪਨਾ ਉਨ੍ਹਾਂ ਦੀ ਧੀ ਦਾ ਆਖਰੀ ਸੁਪਨਾ ਸਾਬਤ ਹੋਵੇਗਾ ਅਤੇ ਇਸ ਤੋਂ ਬਾਅਦ ਉਸ ਦੀ ਜਾਗ ਸ਼ਾਇਦ ਹੀ ਕਦੇ ਖੁੱਲ੍ਹੇਗੀ। ਪਰ ਅਜਿਹਾ ਹੋਇਆ ਸਾਲ 2000 ਵਿਚ ਵਿਆਹ ਕਰਵਾ ਕੈਨੇਡਾ ਆਈ ਗੁਰਪ੍ਰੀਤ ਗਿੱਲ ਉਰਫ ਰੂਬੀ ਨਾਲ। ਫਰਵਰੀ, 2006 ਵਿਚ ਉਸ ਦੇ ਪਤੀ ਜਸਵੰਤ ਗਿੱਲ ਨੇ ‘ਵੈਲੇਨਟਾਈਨ’ ਵਾਲੇ ਦਿਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਹੁਣ ਉਸ ‘ਤੇ ਇਸ ਕਤਲ ਦੇ ਦੂਜੇ ਦਰਜੇ ਦੇ ਦੋਸ਼ ਲੱਗੇ ਹਨ। ਜਸਵੰਤ ਗਿੱਲ ਨੇ ਨਾ ਸਿਰਫ ਆਪਣੀ ਪਤਨੀ ਗੁਰਪ੍ਰੀਤ ਮੌਤ ਦੇ ਘਾਟ ਉਤਾਰਿਆ ਸਗੋਂ ਇਸ ਮਾਮਲੇ ਦੀ ਜਾਂਚ ਦੌਰਾਨ ਉਸ ਨੇ ਇਹ ਵੀ ਮੰਨਿਆ ਕਿ ਦਸੰਬਰ 1994 ਵਿਚ ਉਸ ਨੇ 26 ਸਾਲਾ ਨੌਜਵਾਨ ਥਾਮਸ ਐਲਡਨ ਐਕਰਮਨ ਦਾ ਵੀ ਕਤਲ ਕੀਤਾ ਸੀ। ਉਸ ਦੀ ਲਾਸ਼ ਕਾਰ ਵਿਚ ਗੋਲੀਆਂ ਨਾਲ ਭੁੰਨੀ ਹੋਈ ਸੀ। ਇਸ ਮਾਮਲੇ ਵਿਚ ਜਸਵੰਤ ‘ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਉਸ ਨੂੰ 25 ਸਾਲਾਂ ਤੱਕ ਬਿਨਾਂ ਪੇਰੋਲ ਤੋਂ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।ਜਸਵੰਤ ਨੇ ਪੁਲਸ ਨੂੰ ਦੱਸਿਆ ਕਿ ਉਹ ਅਪਰਾਧਕ ਗੈਂਗ ਦਾ ਲੀਡਰ ਸੀ ਅਤੇ ਉਹ ਲੋਕ ਉਸ ਨੂੰ ਹਮੇਸ਼ਾ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਨੂੰ ਕਹਿੰਦੇ ਸਨ। ਇਸ ਦੌਰਾਨ ਇਕ ਦਿਨ ਉਸ ਦਾ ਆਪਣੀ ਪਤਨੀ ਗੁਰਪ੍ਰੀਤ ਨਾਲ ਝਗੜਾ ਹੋ ਗਿਆ ਅਤੇ ਵਿਵਾਦ ਇੰਨਾਂ ਵਧ ਗਿਆ ਕਿ ਉਸ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ ਅਤੇ ਉਸ ਸਮੇਂ ਉਸ ਦੀ ਸਜ਼ਾ ਦਾ ਐਲਾਨ ਹੋ ਸਕਦਾ ਹੈ।

Facebook Comment
Project by : XtremeStudioz