Close
Menu

ਵਿਕਟੋਰੀਆ ਸੂਬੇ ਦੇ ਦੱਖਣੀ ਅਤੇ ਕੇਂਦਰੀ ਇਲਾਕਿਆਂ ‘ਚ ‘ਬੁਸ਼ ਫਾਇਰ’ ਦਾ ਖਤਰਾ

-- 27 December,2013

ਮੈਲਬੋਰਨ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਮੌਸਮ ਵਿਭਾਗ ਨੇ ਵਿਕਟੋਰੀਆ ਦੇ ਲੋਕਾਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਖੁਸ਼ਕ ਮੌਸਮ ਕਾਰਨ ਸੂਬੇ ਦੇ ਦੱਖਣੀ ਅਤੇ ਕੇਂਦਰੀ ਇਲਾਕਿਆਂ ‘ਚ ਝਾੜੀਆਂ ਦੀ ਅੱਗ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਵਿਭਾਗ ਨੇ ਮੌਸਮ ਦੀ ਭਵਿੱਖਬਾਣੀ ਦੇ ਆਧਾਰ ‘ਤੇ ਕਿਹਾ ਹੈ ਕਿ ਜੇਕਰ ਸ਼ਨਿਵਾਰ ਨੂੰ ਅੱਗ ਲੱਗਦੀ ਹੈ ਤਾਂ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਜ਼ਿਆਦਾ ਖਦਸ਼ਾ ਹੈ।ਵੀਰਵਾਰ ਨੂੰ ਬੈਂਡੀਗੋ ਦੇ ਨਾਲ ਲੱਗਦੇ ਇਲਾਕਿਆਂ ‘ਚ ਅੱਗ ਲੱਗਣ ਕਰਕੇ ਲਗਭਗ 1,130 ਹੈਕਟੇਅਰ ਦਾ ਨੁਕਸਾਨ ਹੋ ਗਿਆ, ਜਿਸ ਕਾਰਨ ਅਜੇ ਵੀ ਸੰਬੰਧਿਤ ਇਲਾਕਿਆਂ ਦੇ ਵਸਨੀਕਾਂ ‘ਚ ਸਹਿਮ ਬਣਿਆ ਹੋਇਆ ਹੈ।ਵਿਭਾਗ ਨੇ ਸੂਬੇ ਦੇ ਦੱਖਣੀ ਅਤੇ ਕੇਂਦਰੀ ਇਲਾਕਿਆਂ ਦੇ ਵਸਨੀਕਾਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਚੌਕਸ ਰਹਿਣ ਲਈ ਕਿਹਾ ਹੈ ।

Facebook Comment
Project by : XtremeStudioz