Close
Menu

ਵਿਕਰਮਸਿੰਘੇ ਮੁਡ਼ ਬਣੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ

-- 20 August,2015

ਕੋਲੰਬੋ, ਰਨਿਲ ਵਿਕਰਮਸਿੰਘੇ ਮੁਡ਼ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਹੋਣਗੇ। ਸੰਸਦੀ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿੱਚ ਵਿਕਰਮਸਿੰਘੇ ਦੀ ਯੂਨਾੲੀਟਿਡ ਨੈਸ਼ਨਲ ਪਾਰਟੀ(ਯੂਐਨਪੀ) ਨੂੰ 93 ਜਦਕਿ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਦੀ ਯੂਨਾੲੀਟਿਡ ਪੀਪਲਜ਼ ਫ੍ਰੀਡਮ ਅਲਾਇੰਸ(ਯੂਪੀਐਫਏ) ਨੂੰ 83 ਸੀਟਾਂ ਮਿਲੀਆਂ ਹਨ। ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਨੇ ਚਾਰ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ੳੁੱਤਰ ਤਮਿਲ ਜ਼ਿਲ੍ਹਿਆਂ ਵਿੱਚ ਤਮਿਲ ਨੈਸ਼ਨਲ ਪਾਰਟੀ(ਟੀਅੈਨਏ) ਨੇ ਤਿੰਨ ਸੀਟਾਂ ਜਿੱਤ ਕੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ। ਹਾਲਾਂਕਿ ਕੁਝ ਸੀਟਾਂ ਦੇ ਨਤੀਜੇ ਆੳੁਣ ਅਜੇ ਬਾਕੀ ਹਨ, ਪਰ ਯੂਐਨਪੀ ਨੂੰ 225 ਮੈਂਬਰੀ ਸੰਸਦ ਵਿੱਚ ਪੂਰਨ ਬਹੁਮਤ (113 ਸੀਟਾਂ) ਨਹੀਂ ਮਿਲਿਆ ਅਤੇ ੳੁਸ ਨੂੰ ਸਰਕਾਰ ਬਣਾੳੁਣ ਲੲੀ ਹੋਰਨਾਂ ਖੇਤਰੀ ਪਾਰਟੀਆਂ ਦੇ ਸਹਿਯੋਗ ਦੀ ਲੋਡ਼ ਪਏਗੀ। ਵਿਕਰਮਸਿੰਘੇ ਭਲਕੇ ਰਾਸ਼ਟਰਪਤੀ ਸਕੱਤਰੇਤ ਵਿੱਚ ਅਹੁਦੇ ਦੀ ਸਹੁੰ ਚੁੱਕਣਗੇ ਜਦਕਿ ਕੈਬਨਿਟ ਦਾ ਗਠਨ ਬਾਅਦ ਵਿੱਚ ਕੀਤਾ ਜਾਵੇਗਾ। ਯੂਪੀਐਫਏ ਨੂੰ ਮਿਲੀ ਹਾਰ ਨਾਲ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਦੀਆਂ ਸਿਆਸਤ ਵਿੱਚ ਵਾਪਸੀ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ।
ਪਾਰਟੀ ਨੂੰ ਮਿਲੀ ਜਿੱਤ ਮਗਰੋਂ ਵਿਕਰਮਸਿੰਘੇ ਨੇ ਕਿਹਾ,‘ਲੋਕਾਂ ਵੱਲੋਂ ਦਿੱਤੇ ਫ਼ਤਵੇ ਲੲੀ ਮੈਂ ੳੁਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਫ਼ਤਵਾ ਸਰਕਾਰ ਵੱਲੋਂ ਦਿੱਤੇ ਚੰਗੇ ਤੇ ਯੋਗ ਪ੍ਰਸ਼ਾਸਨ ਦਾ ਨਤੀਜਾ ਹੈ।’ ੳੁਨ੍ਹਾਂ ਕਿਹਾ ਕਿ ਚੋਣ ਨਤੀਜਿਅਾਂ ਤੋਂ ਸਾਬਤ ਹੋ ਗਿਆ ਹੈ ਕਿ ਲੋਕਾਂ ਨੇ 8 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਖ਼ਿਲਾਫ਼ ਛੇਡ਼ੀ ਬਗ਼ਾਵਤ ਨੂੰ ਪੂਰੀ ਹਮਾੲਿਤ ਦਿੱਤੀ ਹੈ। ਇਥੇ ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਸੰਸਦੀ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇ ਯੂਪੀਐਫਏ ਨੂੰ ਪੂਰਨ ਬਹੁਮਤ ਮਿਲਦਾ ਵੀ ਹੈ ਤਾਂ ੳੁਹ ਰਾਜਪਕਸੇ ਨੂੰ ਪ੍ਰਧਾਨ ਮੰਤਰੀ ਵਜੋਂ ਪ੍ਰਵਾਨ ਨਹੀਂ ਕਰਨਗੇ। ਪਰ ਅੱਜ ਦੇ ਚੋਣ ਨਤੀਜਿਆਂ ਮਗਰੋਂ ਹੁਣ ਸਿਰੀਸੇਨਾ ਦੇ ਹਮਾਇਤੀ ਵਿਕਰਮਸਿੰਘੇ ਦੀ ਯੂਐਨਪੀ ਨਾਲ ਹੱਥ ਮਿਲਾੳੁਣਗੇ।

Facebook Comment
Project by : XtremeStudioz