Close
Menu

ਵਿਕਸਤ ਮੁਲਕ ਗ਼ੈਰ-ਰਵਾਇਤੀ ਵਿੱਤੀ ਨੀਤੀਆਂ ਤੋਂ ਸਹਿਜੇ ਮੋੜਾ ਪਾਉਣ: ਮਨਮੋਹਨ ਸਿੰਘ

-- 05 September,2013

PM depart's for G20 Summit, St. Petersburg

ਦੋ-ਦਿਨਾ ਜੀ-20 ਸਿਖ਼ਰ ਸੰਮੇਲਨ ਅੱਜ ਤੋਂ
ਸੇਂਟ ਪੀਟਰਜ਼ਬਰਗ, 5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਜੀ-20 ਸਿਖ਼ਰ ਸੰਮੇਲਨ ਦੀ ਦਿਸ਼ਾ ਤੈਅ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਆਰਥਿਕ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਤੇ ਵਿਕਸਤ ਜਗਤ ਨੇ, ਜਿਹੜੇ ਠੁੰਮਣੇਨੁਮਾ ਕਦਮ ਚੁੱਕੇ ਹਨ, ਉਨ੍ਹਾਂ ਤੋਂ ਹੁਣ ਹੌਲੀ-ਹੌਲੀ ਪੜਾਅਵਾਰ ਵਾਪਸੀ ਕੀਤੀ ਜਾਵੇ ਤਾਂ ਕਿ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ’ਤੇ ਇਸ ਦਾ ‘ਮਾਰੂ‘ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਵਿਕਸਤ ਮੁਲਕ ਗ਼ੈਰ-ਰਵਾਇਤੀ ਵਿੱਤੀ ਨੀਤੀਆਂ ਤੋਂ ਸਹਿਜੇ-ਸਹਿਜੇ ਮੋੜਾ ਪਾਉਣ।

ਭਾਰਤ ’ਚ ਰੁਪਏ ਦੀ ਡਿੱਗ ਰਹੀ ਕੀਮਤ ਤੇ ਵਧ ਰਹੇ ਚਾਲੂ ਖ਼ਾਤਿਆਂ ਦੇ ਘਾਟੇ (ਸੀਏਡੀ) ਤੇ ਰੁਕੇ ਵਾਧੇ ਵਿਕਾਸ ਦੀ ਮਾਰ ਦਰਮਿਆਨ ਹੀ ਦੇਸ਼ ਦੇ ਫਿਕਰ ਇਸ ਪੱਖੋਂ ਵਧਾ ਦਿੱਤੇ ਸਨ ਕਿ ਅਮਰੀਕਾ ਦਾ ਸੰਘੀ ਕੋਸ਼, ਆਰਥਿਕ ਮੰਦੇ ਵੇਲੇ ਵਰਤੇ ਠੁੰਮਣਿਆਂ ਤੋਂ ਹੁਣ ਫੌਰੀ ਵਾਪਸੀ ਦੇ ਰਾਹ ਪੈ ਰਿਹਾ ਹੈ। ਜੀ-20 ਮੁਲਕਾਂ ਦੇ ਅੱਠਵੇਂ ਸਿਖ਼ਰ ਸੰਮੇਲਨ ਦੀ ਪੂਰਵਸੰਧਿਆ ’ਤੇ ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਮੁਲਕਾਂ ਦੇ ਇਸ ਸਾਂਝੇ ਫ਼ਿਕਰ ਦਾ ਇਜ਼ਹਾਰ ਕਰਕੇ ਅਮਰੀਕਾ ਤੇ ਹੋਰ ਵਿਕਸਤ ਮੁਲਕਾਂ ਅੱਗੇ ਇਹ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਹੈ।
ਅੱਜ ਸ਼ਾਮੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇੱਥੇ ਪੁੱਜ ਗਏ ਹਨ ਤੇ  ਉਹ ਦੋ-ਦਿਨਾ ਸਿਖ਼ਰ ਸੰਮੇਲਨ ’ਚ ਭਾਗ ਲੈਣਗੇ। ਇਹ ਸੰਮੇਲਨ ਮਾਰਕੀਟ ਦੀ ਚਲੰਤ ਕਮਜ਼ੋਰੀ ਤੇ ਆਰਥਿਕ ਪੱਖੋਂ ਉੱਭਰ ਰਹੇ ਮੁਲਕਾਂ, ਸਮੇਤ ਬਰਿੱਕਸ ਬਲਾਕ, ਵਿੱਚ ਛਿੜੇ ਮੁਦਰਾ ਦੇ ਫ਼ਿਕਰਾਂ ’ਤੇ ਕੇਂਦਰਤ ਰਹਿਣ ਦੇ ਆਸਾਰ ਹਨ।
ਭਾਰਤ ਤੋਂ ਇਲਾਵਾ ਬਰਾਜ਼ੀਲ, ਰੂਸ, ਚੀਨ ਤੇ ਦੱਖਣੀ ਅਫਰੀਕਾ ਇਸ ਦੇ ਮੈਂਬਰ ਹਨ। ਸਿਖ਼ਰ ਸੰਮੇਲਨ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੇ ਜ਼ੋਰਦਾਰ ਸ਼ਬਦਾਂ ਵਿੱਚ ਵਿਕਸਤ ਮੁਲਕਾਂ ਨੂੰ ਸੱਦਾ ਦਿੱਤਾ ਕਿ ਆਰਥਿਕ ਮੰਦੇ ਨਾਲ ਨਜਿੱਠਣ ਲਈ ਇਨ੍ਹਾਂ ਨੇ ਜਿਹੜੇ ਕਦਮ ਚੁੱਕੇ ਸਨ, ਉਨ੍ਹਾਂ ਤੋਂ ਵਾਪਸੀ ਸਹਿਜ ਮਤੇ ਤੇ ਪੜਾਅਵਾਰ ਕੀਤੀ ਜਾਵੇ ਤਾਂ ਕਿ ਇਸ ਦਾ ਵਿਕਾਸਸ਼ੀਲ ਮੁਲਕਾਂ ਦੇ ਵਾਧੇ ਅਤੇ ਵਿਕਾਸ ’ਤੇ ਉਲਟ ਪ੍ਰਭਾਵ ਨਾ ਪਵੇ।
ਉਨ੍ਹਾਂ ਨੇ ਜੀ-20 ਦੇ ਪ੍ਰਮੁੱਖ ਮੁਲਕਾਂ ਨੂੰ ਅਜਿਹੇ ਤਾਲਮੇਲ ਦੀ ਨੀਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਨਾਲ ਵਿਆਪਕ ਆਧਾਰ ਤਾਂ ਇਨ੍ਹਾਂ ਨੂੰ ਮਿਲੇ ਤੇ ਨਾਲ ਹੀ ਨਿਰੰਤਰ ਆਲਮੀ ਆਰਥਿਕ ਬਿਹਤਰੀ ਤੇ ਵਾਧੇ ਦਾ ਵੀ ਸਬੱਬ ਵਧੇ।
-ਪੀ.ਟੀ.ਆਈ.

ਸੇਂਟ ਪੀਟਰਜ਼ਬਰਗ, 4 ਸਤੰਬਰ
ਜੀ-20 ਸਿਖ਼ਰ ਸੰਮੇਲਨ ਦੀ ਦਿਸ਼ਾ ਤੈਅ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਆਰਥਿਕ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਤੇ ਵਿਕਸਤ ਜਗਤ ਨੇ, ਜਿਹੜੇ ਠੁੰਮਣੇਨੁਮਾ ਕਦਮ ਚੁੱਕੇ ਹਨ, ਉਨ੍ਹਾਂ ਤੋਂ ਹੁਣ ਹੌਲੀ-ਹੌਲੀ ਪੜਾਅਵਾਰ ਵਾਪਸੀ ਕੀਤੀ ਜਾਵੇ ਤਾਂ ਕਿ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ’ਤੇ ਇਸ ਦਾ ‘ਮਾਰੂ‘ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਵਿਕਸਤ ਮੁਲਕ ਗ਼ੈਰ-ਰਵਾਇਤੀ ਵਿੱਤੀ ਨੀਤੀਆਂ ਤੋਂ ਸਹਿਜੇ-ਸਹਿਜੇ ਮੋੜਾ ਪਾਉਣ।
ਭਾਰਤ ’ਚ ਰੁਪਏ ਦੀ ਡਿੱਗ ਰਹੀ ਕੀਮਤ ਤੇ ਵਧ ਰਹੇ ਚਾਲੂ ਖ਼ਾਤਿਆਂ ਦੇ ਘਾਟੇ (ਸੀਏਡੀ) ਤੇ ਰੁਕੇ ਵਾਧੇ ਵਿਕਾਸ ਦੀ ਮਾਰ ਦਰਮਿਆਨ ਹੀ ਦੇਸ਼ ਦੇ ਫਿਕਰ ਇਸ ਪੱਖੋਂ ਵਧਾ ਦਿੱਤੇ ਸਨ ਕਿ ਅਮਰੀਕਾ ਦਾ ਸੰਘੀ ਕੋਸ਼, ਆਰਥਿਕ ਮੰਦੇ ਵੇਲੇ ਵਰਤੇ ਠੁੰਮਣਿਆਂ ਤੋਂ ਹੁਣ ਫੌਰੀ ਵਾਪਸੀ ਦੇ ਰਾਹ ਪੈ ਰਿਹਾ ਹੈ। ਜੀ-20 ਮੁਲਕਾਂ ਦੇ ਅੱਠਵੇਂ ਸਿਖ਼ਰ ਸੰਮੇਲਨ ਦੀ ਪੂਰਵਸੰਧਿਆ ’ਤੇ ਪ੍ਰਧਾਨ ਮੰਤਰੀ ਨੇ ਵਿਕਾਸਸ਼ੀਲ ਮੁਲਕਾਂ ਦੇ ਇਸ ਸਾਂਝੇ ਫ਼ਿਕਰ ਦਾ ਇਜ਼ਹਾਰ ਕਰਕੇ ਅਮਰੀਕਾ ਤੇ ਹੋਰ ਵਿਕਸਤ ਮੁਲਕਾਂ ਅੱਗੇ ਇਹ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਹੈ। ਅੱਜ ਸ਼ਾਮੀਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇੱਥੇ ਪੁੱਜ ਗਏ ਹਨ ਤੇ  ਉਹ ਦੋ-ਦਿਨਾ ਸਿਖ਼ਰ ਸੰਮੇਲਨ ’ਚ ਭਾਗ ਲੈਣਗੇ। ਇਹ ਸੰਮੇਲਨ ਮਾਰਕੀਟ ਦੀ ਚਲੰਤ ਕਮਜ਼ੋਰੀ ਤੇ ਆਰਥਿਕ ਪੱਖੋਂ ਉੱਭਰ ਰਹੇ ਮੁਲਕਾਂ, ਸਮੇਤ ਬਰਿੱਕਸ ਬਲਾਕ, ਵਿੱਚ ਛਿੜੇ ਮੁਦਰਾ ਦੇ ਫ਼ਿਕਰਾਂ ’ਤੇ ਕੇਂਦਰਤ ਰਹਿਣ ਦੇ ਆਸਾਰ ਹਨ।
ਭਾਰਤ ਤੋਂ ਇਲਾਵਾ ਬਰਾਜ਼ੀਲ, ਰੂਸ, ਚੀਨ ਤੇ ਦੱਖਣੀ ਅਫਰੀਕਾ ਇਸ ਦੇ ਮੈਂਬਰ ਹਨ। ਸਿਖ਼ਰ ਸੰਮੇਲਨ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੇ ਜ਼ੋਰਦਾਰ ਸ਼ਬਦਾਂ ਵਿੱਚ ਵਿਕਸਤ ਮੁਲਕਾਂ ਨੂੰ ਸੱਦਾ ਦਿੱਤਾ ਕਿ ਆਰਥਿਕ ਮੰਦੇ ਨਾਲ ਨਜਿੱਠਣ ਲਈ ਇਨ੍ਹਾਂ ਨੇ ਜਿਹੜੇ ਕਦਮ ਚੁੱਕੇ ਸਨ, ਉਨ੍ਹਾਂ ਤੋਂ ਵਾਪਸੀ ਸਹਿਜ ਮਤੇ ਤੇ ਪੜਾਅਵਾਰ ਕੀਤੀ ਜਾਵੇ ਤਾਂ ਕਿ ਇਸ ਦਾ ਵਿਕਾਸਸ਼ੀਲ ਮੁਲਕਾਂ ਦੇ ਵਾਧੇ ਅਤੇ ਵਿਕਾਸ ’ਤੇ ਉਲਟ ਪ੍ਰਭਾਵ ਨਾ ਪਵੇ। ਉਨ੍ਹਾਂ ਨੇ ਜੀ-20 ਦੇ ਪ੍ਰਮੁੱਖ ਮੁਲਕਾਂ ਨੂੰ ਅਜਿਹੇ ਤਾਲਮੇਲ ਦੀ ਨੀਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਨਾਲ ਵਿਆਪਕ ਆਧਾਰ ਤਾਂ ਇਨ੍ਹਾਂ ਨੂੰ ਮਿਲੇ ਤੇ ਨਾਲ ਹੀ ਨਿਰੰਤਰ ਆਲਮੀ ਆਰਥਿਕ ਬਿਹਤਰੀ ਤੇ ਵਾਧੇ ਦਾ ਵੀ ਸਬੱਬ ਵਧੇ।

Facebook Comment
Project by : XtremeStudioz