Close
Menu

ਵਿਕਾਸ ‘ਚ ਪੱਖਪਾਤ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ : ਮਨੀਸ਼ ਤਿਵਾੜੀ

-- 27 December,2013

27 December-Photo-Development should be beyond partisan agenda-02ਜਗਰਾਉਂ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਵਿਕਾਸ ਦੇ ਏਜੰਡੇ ‘ਤੇ ਪੱਖਪਾਤ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਇਹ ਸੋਚੇ ਬਗੈਰ ਕਿ ਵਿਧਾਨ ਸਭਾ ਹਲਕੇ, ਨਗਰ ਨਿਗਮ ਜਾਂ ਪੰਚਾਇਤਾਂ ਦੀ ਅਗਵਾਈ ਕੌਣ ਕਰ ਰਿਹਾ ਹੈ, ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੇ ਅਖਤਿਆਰੀ ਕੋਟੇ ‘ਚੋਂ ਬਿਨ੍ਹਾਂ ਕਿਸੇ ਪੱਖਪਾਤ ਤੋਂ ਗ੍ਰਾਂਟਾਂ ਦਿੱਤੀਆਂ ਹਨ ਤੇ ਸੁਨਿਸ਼ਚਿਤ ਕੀਤਾ ਹੈ ਕਿ ਕੋਈ ਵੀ ਖੇਤਰ ਵਾਂਝਾ ਨਾ ਰਹਿ ਜਾਵੇ।
ਸਥਾਨਕ ਸ੍ਰੀ ਸਨਾਤਨ ਧਰਮ ਗੋਬਿੰਦ ਗੌਧਾਮ ਜਗਰਾਉਂ ਵਿਖੇ ਆਯੋਜਿਤ ਇਕ ਭਰਵੇਂ ਸਮਾਰੋਹ ਦੌਰਾਨ ਤਿਵਾੜੀ ਨੇ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਤੇ ਸਰਕਾਰਾਂ ਹਰ ਕਿਸੇ ਲਈ ਹਨ, ਨਾ ਕਿਸੇ ਵਿਸ਼ੇਸ਼ ਪਾਰਟੀ ਲਈ ਅਤੇ ਉਨ੍ਹਾਂ ਨੂੰ ਇਸੇ ਸੋਚ ਨਾਲ ਹੀ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਗਰਾਉਂ ਦੇ ਲੋਕਾਂ ਦੀ ਜ਼ੋਰਦਾਰ ਮੰਗ ‘ਤੇ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਜਗਰਾਉਂ ‘ਚ ਫਾਇਰ ਬ੍ਰਿਗੇਡ ਵਾਸਤੇ 51 ਲੱਖ ਰੁਪਏ ਜਾਰੀ ਕੀਤੇ ਸਨ। ਪਰ ਅਫਸੋਸਜਨਕ ਰਿਹਾ ਕਿ ਸਥਾਨਕ ਨਗਰ ਕੌਂਸਲ ਦੇ ਅਫਸਰਾਂ ਤੇ ਹੋਰਨਾਂ ਅਧਿਕਾਰੀਆਂ ਨੇ ਇਸ ਕਰਕੇ ਰਕਮ ਨੂੰ ਇਸਤੇਮਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਕਿਤੇ ਕਾਂਗਰਸੀ ਸੰਸਦ ਮੈਂਬਰ ਨੂੰ ਇਸਦਾ ਫਾਇਦਾ ਨਾ ਮਿਲ ਜਾਵੇ।
ਕੇਂਦਰੀ ਮੰਤਰੀ ਨੇ ਇਸਨੂੰ ਸੱਤਾਧਾਰੀ ਅਕਾਲੀ ਦਲ-ਭਾਜਪਾ ਗਠਜੋੜ ਦੀ ਉਸੇ ਛੋਟੀ ਸੋਚ ਦਾ ਨਤੀਜਾ ਦੱਸਿਆ, ਜਿਸਨੇ ਸੂਬੇ ਨੂੰ ਆਰਥਿਕ ਤਬਾਹੀ ਦੇ ਕਿਨਾਰੇ ਪਹੁੰਚਾ ਦਿੱਤਾ ਹੈ। ਇਸ ਲੜੀ ਹੇਠ ਉਨ੍ਹਾਂ ਵੱਲੋਂ ਉਪਲਬਧ ਕਰਵਾਈ ਰਕਮ ਨੂੰ ਪ੍ਰਾਪਤ ਕਰਨ ਦੀ ਬਜਾਏ ਨਗਰ ਕੌਂਸਲ ਨੇ ਫਾਇਰ ਟੈਂਡਰ ਲਈ ਲੋਨ ਲੈ ਲਿਆ ਸੀ। ਇਹੋ ਹਾਲਤ ਕਰਜੇ ਹੇਠਾਂ ਦੱਬੀ ਸੂਬੇ ਦੀ ਅਕਾਲੀ ਦਲ-ਭਾਜਪਾ ਸਰਕਾਰ ਦੀ ਬਣ ਚੁੱਕੀ ਹੈ, ਜਿਹੜਾ ਕਰਜਾ ਇਕ ਲੱਖ ਕਰੋੜ ਰੁਪਏ ਨੂੰ ਵੀ ਪਾਰ ਕਰ ਚੁੱਕਾ ਹੈ।
ਤਿਵਾੜੀ ਨੇ ਕਿਹਾ ਕਿ ਇਹ ਰਾਸ਼ੀ ਹਾਲੇ ਵੀ ਐਮ.ਪੀ ਖਾਤੇ ‘ਚ ਪਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕ ਫਾਇਰ ਟੈਂਡਰ ਖ੍ਰੀਦਣ ਲਈ ਨਗਰ ਕੌਂਸਲ ਦੇ ਅਫਸਰਾਂ ‘ਤੇ ਦਬਾਅ ਬਣਾਉਣ ਦੀ ਅਪੀਲ ਕੀਤੀ, ਤਾਂ ਜੋ ਉਸਨੂੰ ਅਮਰਜੈਂਸੀ ਮੌਕੇ ਇਸਤੇਮਾਲ ਕੀਤਾ ਜਾ ਸਕੇ।
ਉਨ੍ਹਾ ਨੇ ਗਊਆਂ ਨੂੰ ਵਸੇਰਾ ਦੇਣ ਲਈ ਗਊਸ਼ਾਲਾ ਮੈਨੇਜਮੇਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਵੱਡਾ ਪੁੰਨ ਹੈ।
ਇਸ ਮੌਕੇ ਉਨ੍ਹਾਂ ਨੇ ਗਊਆਂ ਨੂੰ ਲਿਜਾਉਣ ਲਈ ਆਪਣੇ ਅਖਤਿਆਰੀ ਐਮ.ਪੀ. ਸਥਾਨਕ ਵਿਕਾਸ ਫੰਡ ‘ਚੋਂ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਇਕ ਐਂਬੁਲੈਂਸ ਗਊਸ਼ਾਲਾ ਨੂੰ ਸਮਪਿਤ ਕੀਤੇ।
ਜਿਥੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ, ਸਤਿੰਦਰਪਾਲ ਸਿੰਘ ਗਰੇਵਾਲ, ਮਨਜੀਤ ਸਿੰਘ ਭਰੋਵਾਲ, ਪ੍ਰੀਤਮ ਸਿੰਘ ਅਖਾੜਾ, ਦਵਿੰਦਰ ਕਥੂਰੀਆ, ਗੋਪਾਲ ਸ਼ਰਮਾ, ਰਵਿੰਦਰ ਸਬਰਵਾਲ, ਵਰਿੰਦਰ ਸ਼ਰਮਾ, ਦਰਸ਼ਨ ਸਿੰਘ ਲੱਖਾ, ਗੁਰਸਿਮਰਨ ਸਿੰਘ ਰਸੂਲਪੁਰ, ਕਮਲਜੀਤ ਬਿੱਟੂ, ਕੁਲਦੀਪ ਸਿੰਘ ਘਾਗੂ, ਸੁਖਦੇਵ ਸਿੰਘ ਸ਼ੇਰਪੁਰ, ਕਾਲਾ ਕਲਿਆਣ, ਕੌਂਸਲਰ ਕੰਵਰਪਾਲ, ਕੌਂਸਲਰ ਬਲੌਰ ਸਿੰਘ ਸੀਬੀਆ, ਮਨਜੀਤ ਸਿੰਘ ਢਿਲੋਂ, ਰਵਿੰਦਰ ਸਿੰਘ ਪੋਨਾ, ਰਵਿੰਦਰ ਸਿੰਘ ਸਰਪੰਚ, ਐਡਵੋਕੇਟ ਗੁਰਵਿੰਦਰ ਸਿੰਘ, ਸਾਜਨ ਮਲਹੋਤਰਾ ਤੇ ਹੋਰ ਪਤਵੰਤੇ ਸੱਜਣ ਮੌਜ਼ੂਦ ਰਹੇ।

Facebook Comment
Project by : XtremeStudioz