Close
Menu

ਵਿਕਾਸ `ਤੇ ਬ੍ਰਿਕਸ ਅਤੇ ਉਭਰਦੀ ਅਰਥਵਿਵਸਥਾ `ਚ ਗੱਲਬਾਤ ਸੁਨਹਿਰੀ ਮੌਕਾ : ਪੀਐਮ ਮੋਦੀ

-- 27 July,2018

ਜੋਹਾਨਿਸਬਰਗ -ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਹਾਨਿਸਬਰਗ `ਚ ਕਿਹਾ ਕਿ ਬ੍ਰਿਕਸ ਅਤੇ ਹੋਰ ਉਭਰਦੀ ਅਰਥਵਿਵਸਥਾ `ਚ ਵਿਕਾਸ `ਤੇ ਗੱਲਬਾਤ ਇਕ ਚੰਗਾ ਮੌਕਾ ਹੈ। ਉਨ੍ਹਾਂ ਕਿਹਾ ਕਿ ਅਫਰੀਕਾ ਦੀ ਆਜ਼ਾਦੀ, ਤਰੱਕੀ ਅਤੇ ਸ਼ਾਂਤੀ ਭਾਰਤ ਦੀਆਂ ਤਰਹੀਜਾਂ ਵਿਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਸਾਡੀ ਸਰਕਾਰ ਨੇ ਅਫਰੀਕਾ ਵਿਚ ਸ਼ਾਂਤੀ ਅਤੇ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ 40 ਤੋਂ ਜਿ਼ਆਦਾ ਦੇਸ਼ਾਂ ਨੂੰ 11 ਬਿਲੀਅਨ ਡਾਲਰ ਕਰਜਾ ਦਿੱਤਾ ਹੈ ਅਤੇ ਨਿੱਜੀ ਖੇਤਰ ਦੇ ਭਾਰਤੀਆਂ ਨੇ ਅਫਰੀਕੀ ਦੇਸ਼ਾਂ ਵਿਚ ਕਰੀਬ 54 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।ਸਪੈਸ਼ਲ ਰਿਟ੍ਰੀਟ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਡੇ ਨਵੇਂ ਵਿਚਾਰ ਅਤੇ ਪ੍ਰਭਾਵਸ਼ਾਲੀ ਕਦਮ ਨਾਲ ਬ੍ਰਿਕਸ ਦੇ ਆਪਸੀ ਸਹਿਯੋਗ ਨੂੰ ਮਜਬੂਤੀ ਮਿਲੇਗੀ ਅਤੇ ਇਕ ਨਵੀਂ ਦਿਸ਼ਾਂ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਖੁਦ ਦੇ ਵਿਕਾਸ ਵਿਚ ਦੱਖਣ ਦਾ ਸਹਿਯੋਗ ਕਾਫੀ ਮਹੱਤਵਪੂਰਣ ਰਿਹਾ ਹੈ। ਸਾਡੇ ਵਿਕਾਸ ਦੇ ਅਨੁਭਾਵਾਂ ਨੂੰ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਸਾਂਝਾ ਕਰਨਾ ਸਾਡੀ ਪਹਿਲਕਦਮੀ ਰਹੀ ਹੈ ਅਤੇ ਅੱਗੇ ਵੀ ਰਹੇਗੀ।

Facebook Comment
Project by : XtremeStudioz