Close
Menu

ਵਿਕ ਫਡੈਲੀ ਪੀਸੀ ਲੀਡਰਸ਼ਿਪ ਦੌੜ ਤੋਂ ਬਾਹਰ, ਕ੍ਰਿਸਟੀ ਦੀ ਮਦਦ ਦਾ ਐਲਾਨ

-- 06 February,2015

ਉਨਟੈਰੀਓ, ਉਨਟੈਰੀਓ ਦੀ ਪੀਸੀ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਿਲ ਵਿਕ ਫਡੈਲੀ ਵਲੋਂ ਬੀਤੇ ਬੁੱਧਵਾਰ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕੀਤਾ ਗਿਆ। ਉਸ ਨੇ ਕਿਹਾ ਕਿ ਉਹ ਆਪਣੀ ਹਮਾਇਤ ਕ੍ਰਿਸਟੀ ਈਲੀਏਟ ਨੂੰ ਦੇਵੇਗਾ। ਉਸ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਕ੍ਰਿਸਟੀ ਕੈਥਲੀਨ ਨੂੰ ਵਧੀਆ ਟੱਕਰ ਦੇ ਸਕਦੀ ਹੈ ਅਤੇ 2018 ਦੀਆਂ ਚੋਣਾਂ ਵਿੱਚ ਲਿਬਰਲ ਨੂੰ ਹਰਾ ਸਕਦੀ ਹੈ। ਇਸ ਸਮੇਂ ਕ੍ਰਿਸਟੀ ਤੋਂ ਇਲਾਵਾ ਐਮ ਪੀ ਪੈਟਰਿਕ ਬਰਾਊਨ, ਐਮਪੀਪੀ ਲੀਸਾ ਮੈਕਲੋਡ ਅਤੇ ਐਮਪੀਪੀ ਮੌਂਟ ਮੈਕਨੌਘਟਨ ਦੌੜ ਵਿੱਚ ਸ਼ਾਮਿਲ ਹਨ। ਜੇਤੂ ਦਾ ਐਲਾਨ 9 ਮਈ ਨੂੰ ਪਾਰਟੀ ਦੀ ਕਨਵੈਂਸ਼ਨ ਵਿੱਚ ਕੀਤਾ ਜਾਵੇਗਾ।

Facebook Comment
Project by : XtremeStudioz